Asian Games 2023: ਏਸ਼ੀਅਨ ਗੇਮਜ਼ `ਚ ਛਾਏ ਪੰਜਾਬ ਦੇ ਖਿਡਾਰੀ, ਸਿਫਤ ਕੌਰ ਨੇ ਰਾਈਫਲ ਸ਼ੂਟਿੰਗ ਵਿੱਚ ਜਿੱਤਿਆ ਸੋਨ ਤਗਮਾ

रिया बावा Wed, 27 Sep 2023-7:52 pm,

Asian Games 2023: ਪੰਜਾਬ ਦੇ ਫਰੀਦਕੋਟ ਦੀ ਰਹਿਣ ਵਾਲੀ 21 ਸਾਲਾ ਸਿਫਤ ਕੌਰ ਸਿਮਰਾ ਨੇ ਏਸ਼ੀਅਨ ਖੇਡਾਂ ਵਿੱਚ 50 ਮੀਟਰ 3ਪੀ ਰਾਈਫਲ ਸ਼ੂਟਿੰਗ ਵਿੱਚ ਸੋਨ ਤਮਗਾ ਜਿੱਤਿਆ ਹੈ। ਇਸ ਤੋਂ ਪਹਿਲਾਂ ਵੀ ਸਿਫਤ ਰਾਸ਼ਟਰੀ ਪੱਧਰ 'ਤੇ ਕਈ ਮੈਡਲ ਜਿੱਤ ਚੁੱਕੀ ਹੈ। ਪਰਿਵਾਰ ਨੇ ਬੇਟੀ ਦੀ ਜਿੱਤ ਦਾ ਜਸ਼ਨ ਮਨਾਇਆ। ਖਾਸ ਗੱਲ ਇਹ ਹੈ ਕਿ ਭਾਰਤ ਨੇ ਇਸ ਈਵੈਂਟ ਦਾ ਕਾਂਸੀ ਦਾ ਤਗਮਾ ਵੀ ਜਿੱਤਿਆ ਹੈ। ਇਸ ਤਰ੍ਹਾਂ ਭਾਰਤ ਨੂੰ ਇੱਕੋ ਈਵੈਂਟ ਵਿੱਚੋਂ ਦੋ ਮੈਡਲ ਮਿਲੇ। ਚੀਨ ਨੇ ਇਸ ਈਵੈਂਟ ਦਾ ਚਾਂਦੀ ਦਾ ਤਗਮਾ ਜਿੱਤਿਆ।

More videos

By continuing to use the site, you agree to the use of cookies. You can find out more by Tapping this link