Avinash Sharma: ਉੱਘੇ ਉਦਯੋਗਪਤੀ ਅਵਿਨਾਸ਼ ਸ਼ਰਮਾ ਦੁਨੀਆਂ ਨੂੰ ਕਹਿ ਗਏ ਅਲਵਿਦਾ, ਜਲੰਧਰ ਦੇ ਉਦਯੋਗਪਤੀਆਂ ਨੇ ਦਿੱਤੀ ਸ਼ਰਧਾਂਜਲੀ
Avinash Sharma Prayer Meeting: ਉੱਘੇ ਉਦਯੋਗਪਤੀ ਅਵਿਨਾਸ਼ ਸ਼ਰਮਾ ਹਾਲ ਹੀ ਵਿੱਚ ਪ੍ਰਭੂ ਦੇ ਚਰਨਾਂ ਵਿੱਚ ਜਾ ਬਿਰਾਜੇ ਸਨ। ਪਿਛਲੇ ਦਿਨੀਂ ਵਾਟਰ ਮੀਟਰ ਦੀ ਦੁਨੀਆ ਵਿੱਚ ਹਰੀ ਕ੍ਰਾਂਤੀ ਲਿਆਉਣ ਵਾਲੇ ਹਰੀ ਕ੍ਰਾਂਤੀ ਤੇ ਬਲੇਨਟੋ ਵਾਟਰ ਮੀਟਰ ਦੇ ਮਾਲਕ ਬਹੁਤ ਵੱਡੇ ਉਦਯੋਗਪਤੀ ਅਵਿਨਾਸ਼ ਸ਼ਰਮਾ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। ਉਹਨਾਂ ਨੇ BM ਵਾਟਰ ਮੀਟਰ ਅਤੇ BM ਮੀਟਰ ਪ੍ਰਾਈਵੇਟ ਲਿਮਟਿਡ ਦੀ ਸਥਾਪਨਾ ਕੀਤੀ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਜਲੰਧਰ ਅਤੇ ਮੰਦਾਕਿਨੀ ਰਿਜ਼ੋਰਟ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਧਾਰਮਿਕ ਅਤੇ ਰਾਜਨੀਤਿਕ ਸਖਸੀਅਤਾਂ ਪਹੁੰਚੀਆਂ। ਇਸ ਮੌਕੇ ਉਹਨਾਂ ਦੇ ਸਪੁੱਤਰ ਨਿਤਿਨ ਸ਼ਰਮਾ ਅਤੇ ਕੁਸ਼ਲ ਸ਼ਰਮਾ ਸਮੇਤ ਜਲੰਧਰ ਸ਼ਹਿਰ ਦੇ ਉਦਯੋਗਪਤੀਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਦਿਵਯ ਜਯੋਤੀ ਸੰਸਥਾ ਦੇ ਸੰਤਾ ਵਾਲੋਂ ਬੈਰਾਗਮਈ ਭਜਨ ਦਾ ਗੁਣਗਾਨ ਕਰਕੇ ਸੰਗਤ ਨੂੰ ਮੰਤਰਮੁਕਤ ਕੀਤਾ ਗਿਆ। ਇੱਥੇ ਇਹ ਸਪੱਸ਼ਟ ਹੈ ਕਿ ਕ੍ਰਾਂਤੀ ਵਾਟਰ ਮੀਟਰ ਅਤੇ ਬਲੈਂਟੋ ਵਾਟਰ ਮੀਟਰ ਨੇ ਆਪਣੇ ਇਨੋਵੇਟਿਵ ਉਤਪਾਦਾਂ ਦੇ ਕਾਰਨ ਪੂਰੇ ਭਾਰਤ ਵਿੱਚ ਇੱਕ ਵਿਲੱਖਣ ਪਛਾਣ ਬਣਾਈ ਹੈ।