ਗੇਂਦ ਨਾਲ ਫਿਰਕੀ ਕਰਵਾਉਣ ਵਾਲੇ Axar Patel ਨੇ ਲਏ 7 ਫੇਰੇ, ਆਫ ਸਪਿਨਰ ਨੇ ਡਾਇਟੀਸ਼ੀਅਨ Meha Patel ਨਾਲ ਰੱਚਿਆ ਵਿਆਹ, ਵੀਡੀਓ ਵਾਇਰਲ
Jan 27, 2023, 11:28 AM IST
ਵਿਆਹਾਂ ਦਾ ਸੀਜ਼ਨ ਸ਼ੁਰੂ ਹੋ ਚੁਕਿਆ ਹੈ ਤੇ ਇੰਜ ਲੱਗ ਰਿਹਾ ਹੈ ਜਿਵੇਂ ਭਾਰਤੀ ਕ੍ਰਿਕਟ ਚ ਵੀ ਵਿਹਾਅ ਦਾ ਸੀਜਨ ਸ਼ੁਰੂ ਚੁਕਿਆ ਹੈ। ਹਾਲ ਹੀ 'ਚ ਭਾਰਤੀ ਖਿਡਾਰੀ ਕੇ.ਐੱਲ.ਰਾਹੁਲ ਅਤੇ ਆਥੀਆ ਸ਼ੈੱਟੀ ਦਾ 23 ਜਨਵਰੀ ਨੂੰ ਵਿਆਹ ਹੋਇਆ ਸੀ ਅਤੇ ਹੁਣ ਟੀਮ ਇੰਡੀਆ ਦੇ ਸਟਾਰ ਆਲਰਾਊਂਡਰ ਅਕਸ਼ਰ ਪਟੇਲ ਨੇ 26 ਜਨਵਰੀ ਨੂੰ ਮੇਹਾ ਪਟੇਲ ਨਾਲ ਵਿਆਹ ਕਰਵਾਇਆ ਹੈ। ਅਕਸ਼ਰ ਪਟੇਲ ਨੇ ਵੀਰਵਾਰ (26 ਜਨਵਰੀ) ਨੂੰ ਗੁਜਰਾਤ ਦੇ ਵਡੋਦਰਾ ਵਿੱਚ ਵਿਆਹ ਕੀਤਾ। ਭਾਰਤ ਦੇ ਆਫ ਸਪਿਨਰ ਅਕਸ਼ਰ ਪਟੇਲ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਸ਼੍ਰੀਲੰਕਾ ਸੀਰੀਜ਼ 'ਚ ਟੀਮ ਦੀ ਜਿੱਤ 'ਚ ਅਹਿਮ ਭੂਮਿਕਾ ਨਿਭਾਉਣ ਤੋਂ ਬਾਅਦ ਆਪਣੀ ਮੰਗੇਤਰ ਮੇਹਾ ਪਟੇਲ ਨਾਲ ਵਿਆਹ ਕਰਵਾਇਆ। ਲਾੜਾ ਬਣੇ ਅਕਸ਼ਰ ਦੀ ਕਾਫੀ ਵੀਡਿਓਜ਼ ਸੋਸ਼ਲ ਮੀਡਿਆ ਤੇ ਵਾਇਰਲ ਹੋ ਰਹੀਆਂ ਹਨ। ਤੁਸੀ ਵੀ ਵੇਖੋ..