Ayodhya Ram lalla Video: ਰਾਮ ਨਗਰੀ ਅਯੁੱਧਿਆ `ਚ ਉਮੜਿਆ ਸ਼ਰਧਾ ਦਾ ਸੈਲਾਬ, ਤਿਲ਼ ਸੁੱਟਣ ਜੋਗੀ ਵੀ ਨਹੀਂ ਬਚੀ ਥਾਂ
Ayodhya Ram lalla Video: ਪ੍ਰਾਣ ਪ੍ਰਤਿਸ਼ਠਾ ਸਮਾਗਮ ਤੋਂ ਬਾਅਦ ਪਹਿਲੀ ਸਵੇਰ 3 ਵਜੇ ਤੋਂ ਹੀ ਸ਼ਰਧਾਲੂ ਸ੍ਰੀ ਰਾਮ ਮੰਦਰ ਦੇ ਮੁੱਖ ਗੇਟ 'ਤੇ ਪੂਜਾ ਅਰਚਨਾ ਕਰਨ ਅਤੇ ਸ੍ਰੀ ਰਾਮ ਲੱਲਾ ਦੇ ਦਰਸ਼ਨ ਕਰਨ ਲਈ ਵੱਡੀ ਗਿਣਤੀ 'ਚ ਇਕੱਠੇ ਹੋਣੇ ਸ਼ੁਰੂ ਹੋ ਗਏ। ਅੱਜ ਤੋਂ ਰਾਮਲਲਾ ਆਮ ਸ਼ਰਧਾਲੂਆਂ ਨੂੰ ਦਰਸ਼ਨ ਦੇਣਗੇ। ਰਾਮ ਨਗਰੀ ਅਯੁੱਧਿਆ ਵਿੱਚ ਸ਼ਰਧਾ ਦਾ ਸੈਲਾਬ ਉਮੜ ਪਿਆ ਹੈ। ਭਾਰੀ ਸੁਰੱਖਿਆ ਦੇ ਬਾਵਜੂਦ ਰਾਮ ਭਗਤ ਦਰਸ਼ਨਾ ਲਈ ਬੇਤਾਬ ਹਨ।