Ayodhya Ram Pran Pratishtha: 23 ਜਨਵਰੀ ਤੋਂ ਆਮ ਸ਼ਰਧਾਲੂ ਰਾਮ ਮੰਦਿਰ ਵਿੱਚ ਕਰ ਸਕਣਗੇ ਦਰਸ਼ਨ
Ayodhya Ram Pran Pratishtha: ਸਦੀਆਂ ਪੁਰਾਣੀ ਉਡੀਕ ਤੇ ਅਥਾਹ ਸ਼ਰਧਾ ਤੋਂ ਬਾਅਦ ਉਹ ਸਮਾਂ ਆ ਗਿਆ ਹੈ ਜਦ ਦੁਨੀਆ ਭਰ ਵਿੱਚ ਫੈਲੇ ਕਰੋੜਾਂ ਰਾਮ ਭਗਤ ਇਤਿਹਾਸਕ ਨਗਰੀ ਅਯੁੱਧਿਆ ਵਿਖੇ ਰਾਮ ਮੰਦਿਰ ਵਿਖੇ ਪ੍ਰਭੂ ਦੇ ਦਰਸ਼ਨ ਕਰ ਸਕਣਗੇ। 22 ਜਨਵਰੀ ਨੂੰ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਮੰਦਿਰ ਆਮ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ ਤੇ ਹਰ ਕੋਈ ਦਰਸ਼ਨ ਕਰ ਸਕੇਗਾ।ਹੁਣ ਤੱਕ ਦੀ ਜਾਣਕਾਰੀ ਅਨੁਸਾਰ ਅਯੁੱਧਿਆ ਵਿੱਚ ਰਾਮ ਮੰਦਰ ਆਮ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਸਵੇਰੇ 7:00 ਵਜੇ ਤੋਂ 11:30 ਵਜੇ ਤੱਕ ਅਤੇ ਉਸ ਤੋਂ ਬਾਅਦ ਦੁਪਹਿਰ 2:00 ਵਜੇ ਤੋਂ ਸ਼ਾਮ 7:00 ਵਜੇ ਤੱਕ ਖੁੱਲ੍ਹਾ ਰਹੇਗਾ। ਦੁਪਹਿਰ ਨੂੰ ਮੰਦਰ ਕਰੀਬ ਢਾਈ ਘੰਟੇ ਭੋਗ ਅਤੇ ਆਰਾਮ ਲਈ ਬੰਦ ਰਹੇਗਾ।