Bridge Collapse Video: ਜਹਾਜ਼ ਦੀ Baltimore Bridge ਨਾਲ ਟੱਕਰ, ਪੁਲ ਨਦੀ `ਚ ਡੁੱਬਿਆ, ਕਾਰਾਂ ਤੇ ਲੋਕ ਵਹਿ ਗਏ, ਵੇਖੋ Video
US Francis Scott Key Bridge Collapse video: ਮੰਗਲਵਾਰ ਤੜਕੇ ਅਮਰੀਕਾ ਦੇ ਬਾਲਟੀਮੋਰ 'ਚ 'ਫ੍ਰਾਂਸਿਸ ਸਕੌਟ ਕੀ ਬ੍ਰਿਜ' ਨਾਲ ਇਕ ਵੱਡੇ ਕੰਟੇਨਰ ਨਾਲ ਭਰੇ ਜਹਾਜ਼ ਦੀ ਟੱਕਰ ਹੋ ਗਈ। ਟੱਕਰ ਤੋਂ ਬਾਅਦ ਪੁਲ ਦਾ ਵੱਡਾ ਹਿੱਸਾ ਟੁੱਟ ਕੇ ਪਾਣੀ ਵਿੱਚ ਚਲਾ ਗਿਆ। ਸਥਾਨਕ ਮੀਡੀਆ ਰਿਪੋਰਟਾਂ 'ਚ ਕਿਹਾ ਗਿਆ ਹੈ ਕਿ ਹਾਦਸੇ ਦੇ ਸਮੇਂ ਪੁਲ 'ਤੇ ਕਈ ਵਾਹਨ ਅਤੇ ਲੋਕ ਮੌਜੂਦ ਸਨ। ਕਈ ਕਾਰਾਂ ਅਤੇ ਲੋਕ ਪਾਣੀ ਵਿੱਚ ਡੁੱਬੇ ਨਜ਼ਰ ਆਏ। ਨਿਊਜ਼ ਏਜੰਸੀ ਰਾਇਟਰਜ਼ ਨੇ ਦੱਸਿਆ ਕਿ ਬਾਲਟੀਮੋਰ ਫਾਇਰ ਡਿਪਾਰਟਮੈਂਟ ਨੇ ਪੁਲ ਦੇ ਡਿੱਗਣ ਕਾਰਨ ਵੱਡੇ ਪੱਧਰ 'ਤੇ ਜਾਨ-ਮਾਲ ਦੇ ਨੁਕਸਾਨ ਦਾ ਖਦਸ਼ਾ ਪ੍ਰਗਟਾਇਆ ਹੈ। ਨਦੀ 'ਚ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਪੈਟਾਪਸਕੋ ਨਦੀ ਉੱਤੇ ਬਣੇ ਇਸ ਪੁਲ ਦਾ ਨਿਰਮਾਣ 1977 ਵਿੱਚ ਹੋਇਆ ਸੀ।