Bannur Rain Video: ਮੀਂਹ ਨੇ ਬਦਲਿਆ ਮੌਸਮ ਦਾ ਮਿਜ਼ਾਜ, ਹੁੰਮਸ ਭਰੀ ਗਰਮੀ ਤੋਂ ਮਿਲੀ ਰਾਹਤ
Bannur Rain Video: ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਪੰਜਾਬ ਭਰ ਵਿੱਚ ਬਰਸਾਤ ਹੋਣ ਸਬੰਧੀ ਪੇਸ਼ਨਗੋਈ ਕੀਤੀ ਗਈ ਸੀ। ਬੀਤੇ ਕੱਲ ਚੰਡੀਗੜ੍ਹ ਵਿੱਚ ਭਾਰੀ ਬਰਸਾਤ ਹੋਈ ਉੱਥੇ ਹੀ ਪੰਜਾਬ ਦੇ ਵਿੱਚ ਵੀ ਮੌਸਮ ਠੰਡਾ ਬਣਿਆ ਹੋਇਆ ਰਿਹਾ। ਅੱਜ ਤੜਕੇ ਤੋਂ ਹੀ ਬਨੂੜ ਖੇਤਰ ਦੇ ਵਿੱਚ ਭਾਰੀ ਬਰਸਾਤ ਹੋਈ। ਬਰਸਾਤ ਦੇ ਨਾਲ ਮੌਸਮ ਦੇ ਵਿੱਚ ਠੰਡਕ ਵਧੀ ਹੈ ਅਤੇ ਲੋਕਾਂ ਨੇ ਪਿਛਲੇ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਰਾਹਤ ਮਹਿਸੂਸ ਕੀਤੀ।