Barnala News: ਮੀਂਹ ਕਾਰਨ ਖਿੜੇ ਕਿਸਾਨਾਂ ਦੇ ਚਿਹਰੇ, ਠੰਢੀਆਂ ਹਵਾਵਾਂ ਕਾਰਨ ਤਾਪਮਾਨ `ਚ ਆਈ ਗਿਰਾਵਟ
Barnala News: ਬਰਨਾਲਾ ਦੇ ਪਿੰਡ ਸੰਘੇੜਾ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਖੇਤਾਂ ਨੂੰ ਨਹਿਰ ਦਾ ਪਾਣੀ ਮਿਲ ਰਿਹਾ ਹੈ ਅਤੇ ਦੂਜਾ ਮੀਂਹ ਕਾਰਨ ਫਸਲਾਂ ਨੂੰ ਕਾਫੀ ਫਾਇਦਾ ਹੋ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਪਿਛਲੇ 10-15 ਦਿਨਾਂ ਤੋਂ ਉਸ ਨੂੰ ਮੋਟਰ ਨਹੀਂ ਚਲਾਉਣੀ ਪਈ। ਇਸ ਤੋਂ ਇਲਾਵਾ ਲੇਬਰ ਅਤੇ ਡੀਜ਼ਲ ਦੀ ਵੀ ਬੱਚਤ ਹੋ ਰਹੀ ਹੈ। ਜੋ ਕੁਦਰਤੀ ਮੀਂਹ ਪੈ ਰਿਹਾ ਹੈ, ਉਸ ਨਾਲ ਫ਼ਸਲ 'ਤੇ ਕੀੜੇ ਪੈਣ ਦੀ ਸੰਭਾਵਨਾ ਵੀ ਘਟ ਜਾਂਦੀ ਹੈ।