Batala Disabled couple: 80% ਤੋਂ ਵੱਧ ਅਪਾਹਿਜ ਜੋੜੇ ਨੂੰ ਹੋਇਆ ਇੱਕ ਦੂਜੇ ਨਾਲ ਪਿਆਰ, ਹੁਣ ਦੋਵੇਂ ਲਵ ਮੈਰਿਜ ਕਰਵਾਕੇ ਬਣੇ ਇੱਕ ਦੂਜੇ ਦਾ ਸਹਾਰਾ
रिया बावा Wed, 04 Dec 2024-11:52 am,
Batala Disabled couple: ਅਜੋਕੇ ਸਮੇਂ ਦੀ ਗੱਲ ਕਰੀਏ ਤਾਂ ਨੌਜਵਾਨ ਲੜਕੇ ਲੜਕੀਆਂ ਵਿੱਚ ਲਵ ਮੈਰਿਜ ਦੀ ਬਹੁਤ ਦੌੜ ਲੱਗੀ ਹੋਈ ਹੈ ਪਰ ਜ਼ਰੂਰਤ ਹੈ ਇਸ ਅਪਾਹਿਜ ਜੋੜੇ ਰਾਜੂ ਅਤੇ ਭੋਲੀ ਕੋਲੋ ਸੇਧ ਲੈਣ ਦੀ ਜਿਹ੍ਹਨਾਂ ਨੇ ਲਵ ਮੈਰਿਜ ਤਾਂ ਜ਼ਰੂਰ ਕਰਵਾਈ ਹੈ ਪਰ ਇਕ ਦੂਜੇ ਦਾ ਸਹਾਰਾ ਬਣਨ ਲਈ 80% ਤੋਂ ਵੱਧ ਅਪਾਹਿਜ ਰਾਜੂ ਅਤੇ ਭੋਲੀ ਨੇ ਦੱਸਿਆ ਕਿ ਉਹ ਜਿਸ ਸਮਾਜਸੇਵੀ ਸੰਸਥਾ ਕੋਲ ਪੈਨਸ਼ਨ ਲੈਣ ਜਾਂਦੇ ਸੀ ਉੱਥੇ ਹੀ ਇੱਕ ਦੂਜੇ ਨਾਲ ਪਿਆਰ ਹੋਇਆ ਅਤੇ ਜੀਵਨ ਸਾਥੀ ਬਣਨ ਦਾ ਫ਼ੈਸਲਾ ਕੀਤਾ। ਡੇਢ ਸਾਲ ਤੱਕ ਇੱਕ ਦੂਜੇ ਨਾਲ ਦਿਨ ਰਾਤ ਫੋਨ ਉੱਤੇ ਗੱਲਬਾਤ ਕਰਦੇ ਰਹੇ ਅਤੇ ਡਰਦੇ- ਡਰਦੇ ਜਦ ਘਰ ਦੱਸਿਆ ਤਾਂ ਘਰਦਿਆਂ ਨੂੰ ਉਹਨਾਂ ਦਾ ਇਹ ਲਵ ਮਨਜ਼ੂਰ ਨਹੀਂ ਹੋਇਆ ਜਿਸ ਤੋਂ ਬਾਅਦ ਉਹਨਾਂ ਨੇ ਵੀ ਫੈਂਸਲਾ ਕਰ ਲਿਆ ਕਿ ਜੇਕਰ ਸਾਡਾ ਵਿਆਹ ਨਹੀਂ ਹੋਇਆ ਤਾਂ ਮੌਤ ਨੂੰ ਗਲੇ ਲਾ ਲਵਾਂਗੇ ਪਰ ਪ੍ਰਮਾਤਮਾ ਨੇ ਸਾਥ ਦਿੱਤਾ ਕਿਉਂਕਿ ਪਿਆਰ ਸੱਚਾ ਸੀ ਦੋਵਾਂ ਦਾ ਵਿਆਹ ਹੋ ਗਿਆ ਅੱਜ 4 ਸਾਲ ਹੋ ਗਏ ਵਿਆਹ ਹੋਏ ਨੂੰ ਇੱਕ ਬੇਟਾ ਹੈ ਜੋਂ ਬਿਲਕੁਲ ਤੰਦਰੁਸਤ ਹੈ।