Batala firing news: ਦੇਰ ਰਾਤ 8 ਹਮਲਾਵਰ ਮੋਟਰਸਾਈਕਲਾਂ ਵੱਲੋਂ ਚਲਾਈਆਂ ਗਈਆਂ ਗੋਲੀਆਂ, ਮੌਕੇ ਤੇ 1 ਦੀ ਮੌਤ, CCTV `ਚ ਕੈਦ ਸਾਰੀ ਘਟਨਾ
Jun 08, 2023, 14:39 PM IST
Batala firing news:ਬਟਾਲਾ ਪੁਲਿਸ ਦੇ ਅਧੀਨ ਪੈਂਦੇ ਪਿੰਡ ਚੋਣੇ ਵਿਖੇ ਸਨਸਨੀ ਖੇਜ ਘਟਨਾ ਸਾਹਮਣੇ ਆਈ ਹੈ। ਬੀਤੀ ਦੇਰ ਰਾਤ ਪਿੰਡ ਅੰਦਰ 8 ਮੋਟਰਸਾਈਕਲ ਸਵਾਰਾਂ ਵਲੋਂ ਹਰਭਜਨ ਸਿੰਘ ਦੇ ਘਰ ਤੇ ਗੋਲੀਆਂ ਚਲਾਈਆਂ ਗਈਆਂ। ਕੁਝ ਗੋਲੀਆਂ ਘਰ ਦੇ ਗੇਟ ਦੇ ਆਰ ਪਾਰ ਹੁੰਦੀਆਂ ਹੋਈਆਂ ਘਰ ਦੇ ਵੇਹੜੇ ਵਿਚ ਬੈਠੇ ਮਾਲਿਕ ਹਰਭਜਨ ਸਿੰਘ ਦੇ ਵੱਜੀਆਂ ਜਿਸ ਨਾਲ ਓਸਦੀ ਮੌਕੇ ਤੇ ਹੀ ਮੌਤ ਹੋ ਗਈ। ਸਾਰੀ ਵਾਰਦਾਤ ਸੀਸੀਟੀਵੀ ਕੇਮਰੈ ਚ ਕੈਦ ਹੋ ਗਈ ਹੈ। ਪੁਲਿਸ ਟੀਮ ਨੇ ਮੌਕੇ ਤੇ ਪਹੁੰਚਕੇ ਬਿਆਨ ਦਰਜ ਕਰਦੇ ਹੋਏ ਕੇਸ ਦਰਜ ਕਰ ਦਿੱਤਾ ਤੇ ਜਾਂਚ ਸ਼ੁਰੂ ਕੀਤੀ।