Batala gurudwara sahib news: ਬਟਾਲਾ ਦੇ ਗੁਰਦੁਆਰਾ ਸਾਹਿਬ `ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਪਾਵਨ ਸਰੂਪ ਹੋਏ ਅਗਨ ਭੇਂਟ, ਜਾਣੋ ਪੂਰਾ ਮਾਮਲਾ..
Jun 19, 2023, 15:35 PM IST
Batala gurudwara sahib news: ਬਟਾਲਾ ਦੇ ਨਜੀਦੀਕੀ ਪਿੰਡ ਸੁੱਖੋਵਾਲ ਤੋਂ ਇਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਸੁੱਖੋਵਾਲ ਪਿੰਡ ਦੇ ਗੁਰਦੁਆਰਾ ਸਹਿਬ ਵਿੱਚ ਲਗੇ ਪੱਖੇ ਨਾਲ ਹੋਏ ਸਾਰਟ ਸਰਕਟ ਕਾਰਨ ਗੁਰਦਵਾਰਾ ਸਾਹਿਬ ਅੰਦਰ ਬਿਰਾਜਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਪਾਵਨ ਸਰੂਪ ਅਗਨ ਭੇਂਟ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦੇ ਹੀ ਸਤਿਕਾਰ ਕਮੇਟੀ ਦੇ ਮੈਂਬਰ ਅਤੇ ਪੁਲਿਸ ਟੀਮ ਪਹੁੰਚੀ ਮੋਕੇ ਤੇ ਪਹੁੰਚੀ ਤੇ ਤਫਤੀਸ਼ ਸ਼ੁਰੂ ਕੀਤੀ ਗਈ। ਇਹਨਾਂ ਸਰੂਪਾਂ ਨੂੰ ਸਤਿਕਾਰ ਅਤੇ ਗੁਰ ਮਰਿਆਦਾ ਅਨੁਸਾਰ ਸ੍ਰੀ ਗੋਇੰਦਵਾਲ ਸਾਹਿਬ ਲਿਜਾਇਆ ਗਿਆ।