Batala Crime News: ਬਟਾਲਾ `ਚ ਚੋਰਾਂ ਦਾ ਕਹਿਰ! ਮੇਨ ਬਜ਼ਾਰ ਦੀਆਂ ਚਾਰ ਦੁਕਨਾਂ ਨੂੰ ਨਿਸ਼ਾਨਾ ਬਣਾਇਆ
Batala Robbery Crime News: ਬਟਾਲਾ ਪੁਲਿਸ ਅਧੀਨ ਪੈਂਦੇ ਕਸਬਾ ਕਾਦੀਆਂ ਵਿੱਖੇ ਆਏ ਦਿਨ ਹੀ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ ਪਾੳਣ ਲਈ ਕਈ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ ਪਰ ਚੋਰ ਹਨ ਕਿ ਇਹਨਾਂ ਪ੍ਰਬੰਧਾ ਨੂੰ ਅੰਗੂਠਾ ਦਿਖਾ ਰਹੇ ਹਨ। ਆਏ ਦਿਨ ਹੀ ਚੋਰ ਨਵੀਆਂ ਵਾਰਦਾਤਾਂ ਨੂੰ ਅੰਜਾਮ ਦੇਕੇ ਕਾਦੀਆਂ ਵਿੱਚ ਦਹਿਸ਼ਤ ਦਾ ਮਾਹੋਲ ਫੈਲਾ ਰਹੇ ਹਨ। ਤਾਜ਼ਾ ਮਾਮਲਾ ਮੇਨ ਬਜ਼ਾਰ ਦਾ ਹੈ ਜਿੱਥੇ ਕੱਲ ਦੇਰ ਰਾਤ ਚੋਰਾਂ ਨੇ ਮੇਨ ਬਜ਼ਾਰ ਦੀਆਂ ਚਾਰ ਦੁਕਨਾਂ ਨੂੰ ਨਿਸ਼ਾਨਾ ਬਣਾਇਆ ਅਤੇ ਦੁਕਾਨਾਂ ਦੇ ਸ਼ਟਰ ਤੇ ਤਾਲੇ ਤੋੜ ਕੇ ਨਕਦੀ ਦੇ ਨਾਲ-ਨਾਲ ਸਮਾਨ ਵੀ ਚੋਰੀ ਕਰਕੇ ਲੈ ਗਏ। ਇਸ ਘਟਨਾ ਦੀ CCTV ਵਿਦਿਯੋ ਵੀ ਸਾਹਮਣੇ ਆਈ ਹੈ।