Batala Teacher: ਸਕੂਲ ਪ੍ਰਿੰਸੀਪਲ ਵਿਦਿਆਰਥੀਆਂ ਦੀ ਹਰ ਸਮੱਸਿਆਵਾਂ ਦਾ ਕਰਦਾ ਹੈ ਹੱਲ, ਪ੍ਰਿੰਸੀਪਲ ਦੀ ਜ਼ੀ ਮੀਡੀਆ ਨਾਲ ਖਾਸ ਗੱਲਬਾਤ
Batala Teacher: ਬਟਾਲਾ ਵਿੱਚ ਸਥਿਤ ਲੜਕੀ ਇਹਨਾਂ ਦੇ ਸਕੂਲ ਦੀ ਪ੍ਰਿੰਸੀਪਲ ਜੋ ਆਪਣੇ ਪਰਿਵਾਰ ਨਾਲੋਂ ਵੱਧ ਸਕੂਲ ਦੀਆਂ ਵਿਦਿਆਰਥਣਾਂ ਨਾਲ ਪਿਆਰ ਕਰਦੀ ਹੈ। ਇੱਥੋਂ ਤੱਕ ਕਿ ਸਕੂਲ ਦਾ ਪੱਧਰ ਉੱਚਾ ਚੁੱਕਣ ਤੇ ਵਿਦਿਆਰਥਣਾਂ ਦਾ ਸਿੱਖਿਆ ਦਾ ਮਿਆਰ ਵਧਾਉਣ ਲਈ ਹਰ ਸੰਭਵ ਕੋਸ਼ਿਸ਼ ਕਰਦੀ ਹੈ। ਚਾਹੇ ਇਸ ਲਈ ਉਸ ਨੂੰ ਆਪਣੀ ਜੇਬ ਵਿੱਚੋਂ ਵੀ ਪੈਸੇ ਖਰਚ ਕਰਨੇ ਪਏ। ਇੱਕ ਮਾਂ ਵਾਂਗੂ ਵਿਦਿਆਰਥੀ ਦੀ ਸਮੱਸਿਆਵਾਂ ਦਾ ਸਮਾਧਾਨ ਕਰਾਉਂਦੀ ਹੈ। ਇਥੋਂ ਤੱਕ ਕਿ ਜਦੋਂ ਵੀ ਕਿਸੇ ਵਿਦਿਆਰਥਣ ਨੂੰ ਸਮੱਸਿਆ ਹੁੰਦੀ ਹੈ ਤਾਂ ਉਹ ਆਪਣੇ ਮਾਪਿਆਂ ਨੂੰ ਦੱਸਣ ਤੋਂ ਪਹਿਲਾਂ ਇਸ ਪ੍ਰਿੰਸੀਪਲ ਕੋਲ ਆਉਂਦੀ ਹੈ ਤੇ ਇਹ ਉਸਦਾ ਸਮਾਧਾਨ ਕਰਦੀ ਹੈ। ਚਾਹੇ ਵਿਦਿਆਰਥਨਾਂ ਦੀ ਯੂਨੀਫਾਰਮ ਹੋਵੇ, ਸਕੂਲ ਤੱਕ ਤੇ ਵਾਪਸ ਜਾਣ ਦਾ ਕਿਰਾਇਆ ਦੇਣ ਦੀ ਗੱਲ ਹੋਵੇ ਹਰ ਸਮੱਸਿਆ ਦਾ ਹੱਲ ਕਰਨ ਦੀ ਕੋਸ਼ਿਸ਼ ਕਰਦੀ ਹੈ ਇਹ ਪ੍ਰਿੰਸੀਪਲ।