Sirhind Urs News: ਸਲਾਨਾ ਉਰਸ ਮਨਾਉਣ ਲਈ ਪਾਕਿਸਤਾਨ ਤੋਂ ਜੱਥਾ ਭਾਰਤ ਪੁੱਜਾ
Sirhind Urs News: ਸਰਹੰਦ ਵਿਖੇ ਸਲਾਨਾ ਉਰਸ ਮਨਾਉਣ ਲਈ ਪਾਕਿਸਤਾਨ ਤੋਂ 75 ਮੈਂਬਰੀ ਮੁਸਲਮਾਨ ਭਾਈਚਾਰੇ ਦਾ ਜੱਥਾ ਭਾਰਤ ਪੁੱਜਾ। ਸਰਹੰਦ ਵਿੱਚ ਮੁਸਲਮਾਨ ਭਾਈਚਾਰੇ ਦੇ ਅਸਥਾਨ ਸਰਹੰਦ ਸ਼ਰੀਫ ਵਿਖੇ ਸਲਾਨਾ ਉਰਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਅੱਜ ਗੁਆਂਢੀ ਦੇਸ਼ ਪਾਕਿਸਤਾਨ ਤੋਂ 75 ਮੈਂਬਰੀ ਮੁਸਲਮਾਨ ਭਾਈਚਾਰੇ ਦਾ ਜਥਾ ਅੱਜ ਅਟਾਰੀ ਵਾਹਘਾ ਸਰਹੱਦ ਰਸਤੇ ਭਾਰਤ ਪੁੱਜਾ ਹੈ। ਜਥੇ ਦੀ ਅਗਵਾਈ ਜਨਾਬ ਜਾਦਾ ਸਾਹਿਬ ਵੱਲੋਂ ਕੀਤੀ ਜਾ ਰਹੀ ਹੈ। ਇਹ ਜਥਾ ਭਾਰਤੀ ਪੰਜਾਬ ਦੇ ਸ਼ਹਿਰ ਸਰਹੰਦ ਵਿਖੇ 29 ਅਗਸਤ ਤੋਂ 4 ਸਤੰਬਰ ਤੱਕ ਰਹੇਗਾ। ਉਸ ਤੋਂ ਉਪਰੰਤ ਸਰਹੰਦ ਸ਼ਰੀਫ ਵਿਖੇ ਸਲਾਨਾ ਉਰਸ ਮਨਾਉਣ ਉਪਰੰਤ ਭਾਰਤ ਤੋਂ ਆਪਣੇ ਵਤਨ ਪਰਤ ਜਾਵੇਗਾ।