Bathinda military station firing: ਬਠਿੰਡਾ ਮਿਲਟਰੀ ਸਟੇਸ਼ਨ `ਚ ਫਾਇਰਿੰਗ ਦੇ ਮਾਮਲੇ `ਚ ਨਵਾਂ ਅਪਡੇਟ, ਸੈਨਾ ਨੇ ਇਲਾਕੇ ਨੂੰ ਕੀਤਾ ਸੀਲ ਤੇ ਜਾਂਚ ਜਾਰੀ..

Apr 12, 2023, 18:52 PM IST

Bathinda military station firing: ਪੰਜਾਬ ਦੇ ਬਠਿੰਡਾ ਮਿਲਟਰੀ ਸਟੇਸ਼ਨ 'ਤੇ ਬੁੱਧਵਾਰ ਸਵੇਰੇ ਚਾਰ ਭਾਰਤੀ ਫੌਜ ਦੇ ਜਵਾਨਾਂ ਦੀ ਹੱਤਿਆ ਕਰ ਦਿੱਤੀ ਗਈ। ਬਠਿੰਡਾ ਮਿਲਟਰੀ ਸਟੇਸ਼ਨ 'ਚ ਫਾਇਰਿੰਗ ਦੀ ਘਟਨਾ ਸਵੇਰੇ ਸਾਢੇ ਚਾਰ ਵਜੇ ਦੇ ਕਰੀਬ ਵਾਪਰੀ। ਪੰਜਾਬ ਪੁਲਿਸ ਦੇ ਸੂਤਰ ਦੇ ਹਵਾਲੇ ਨਾਲ ਇਹ ਖੁਲਾਸਾ ਹੋਇਆ ਹੈ ਕਿ ਬਠਿੰਡਾ ਸਥਿਤ ਆਰਮੀ ਕੈਂਟ ਦੇ ਸਾਰੇ ਐਂਟਰੀ ਗੇਟ ਬੰਦ ਕਰ ਦਿੱਤੇ ਗਏ ਹਨ। ਕਰੀਬ ਦੋ ਦਿਨ ਪਹਿਲਾਂ 28 ਕਾਰਤੂਸਾਂ ਵਾਲੀ ਇਨਸਾਸ ਰਾਈਫਲ ਲਾਪਤਾ ਹੋ ਗਈ ਸੀ। ਇਸ ਘਟਨਾ ਪਿੱਛੇ ਫੌਜ ਦੇ ਕੁਝ ਜਵਾਨਾਂ ਦਾ ਹੱਥ ਹੋ ਸਕਦਾ ਹੈ। ਦੱਸ ਦੇਈਏ ਕਿ ਗੋਲੀਬਾਰੀ ਦੌਰਾਨ ਚਾਰ ਲੋਕਾਂ ਦੀ ਮੌਤ ਹੋ ਗਈ ਸੀ। ਇਲਾਕੇ ਦੀ ਘੇਰਾਬੰਦੀ ਕਰ ਲਈ ਗਈ ਹੈ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ। ਬਠਿੰਡਾ ਮਿਲਟਰੀ ਸਟੇਸ਼ਨ 'ਚ ਫਾਇਰਿੰਗ ਦੇ ਮਾਮਲੇ 'ਚ ਬਠਿੰਡਾ ਰੇਂਜ ਦੇ ADGP SPS ਪਰਮਾਰ ਤੇ ਬਠਿੰਡਾ ਦੇ ਐਸਐਸਪੀ ਗੁਲਨੀਤ ਖੁਰਾਣਾ ਦਾ ਬਿਆਨ ਸਾਹਮਣੇ ਆਇਆ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫਾਇਰਿੰਗ ਦੇ ਮਾਮਲੇ ਦੀ ਰਿਪੋਰਟ ਵੀ ਮੰਗੀ ਹੈ, ਵੀਡੀਓ ਵੇਖੋ ਤੇ ਜਾਣੋ...

More videos

By continuing to use the site, you agree to the use of cookies. You can find out more by Tapping this link