Bathinda News: ਬਠਿੰਡਾ ਪੁਲਿਸ ਨੇ 106 ਚੋਰੀ ਹੋਏ ਮੋਬਾਈਲ ਲੱਭ ਕੇ ਮਾਲਕਾਂ ਨੂੰ ਸੌਂਪੇ
Bathinda News: ਪੰਜਾਬ ਪੁਲਿਸ ਨੇ 106 ਦੇ ਕਰੀਬ ਚੋਰੀ ਹੋਏ ਮੋਬਾਈਲ ਲੱਭ ਕੇ ਉਨ੍ਹਾਂ ਦੇ ਮਾਲਕਾਂ ਨੂੰ ਸੌਂਪ ਦਿੱਤੇ ਹਨ। ਬਠਿੰਡਾ ਰੇਂਜ ਦੇ ਡੀਆਈਜੀ ਹਰਜੀਤ ਸਿੰਘ ਦਾ ਕਹਿਣਾ ਹੈ ਕਿ 106 ਦੇ ਕਰੀਬ ਚੋਰੀ ਹੋਏ ਮੋਬਾਈਲ ਫੋਨ ਮਾਲਕਾਂ ਨੂੰ ਵਾਪਸ ਕਰ ਦਿੱਤੇ ਹਨ, ਜਿਨ੍ਹਾਂ ਨੇ ਬਠਿੰਡਾ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਤੇ ਸਬ-ਡਵੀਜ਼ਨਾਂ ਵਿੱਚ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਹਨ। ਅਸੀਂ ਮੋਬਾਈਲ ਚੋਰੀ ਦੀਆਂ ਸਾਰੀਆਂ ਸ਼ਿਕਾਇਤਾਂ ਦਰਜ ਕਰ ਲਈਆਂ ਹਨ।