ਬਠਿੰਡਾ `ਚ ਸਕੂਲ ਪ੍ਰਸ਼ਾਸਨ ਦੀ ਲਾਪਰਵਾਹੀ ਦਾ ਵੀਡੀਓ ਆਇਆ ਸਾਹਮਣੇ, ਵੈਨ ਤੋਂ ਡਿੱਗੀ ਤੀਜੀ ਜਮਾਤ ਦੀ ਬੱਚੀ
Feb 10, 2023, 10:00 AM IST
ਬਠਿੰਡਾ ਦੇ ਮਲੂਕਾ ਦੇ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦੀ ਲਾਪਰਵਾਹੀ ਦਾ ਵੀਡੀਓ ਸਾਹਮਣੇ ਆਇਆ ਹੈ। ਵੀਡੀਓ 'ਚ ਤੁਸੀ ਵੇਖ ਸਕਦੇ ਹੋਂ ਕਿ ਸੜਕ 'ਤੇ ਚੱਲਦੀ ਵੈਨ ਤੋਂ ਇੱਕ ਬੱਚੀ ਡਿੱਗ ਗਈ ਤੇ ਫਿਰ ਉਥੇ ਲੋਕਾਂ ਵਲੋਂ ਵੈਨ ਚਾਲਕ ਨੂੰ ਰੋਕਿਆ ਗਿਆ। ਬੱਚੀ ਤੀਜੀ ਜਮਾਤ 'ਚ ਪੜ੍ਹਦੀ ਹੈ ਤੇ ਮਾਮੂਲੀ ਸੱਟ ਆਈ ਹੈ। ਇਸ ਵੀਡੀਓ ਨੇ ਸਕੂਲ ਪ੍ਰਸ਼ਾਸਨ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ 'ਚ ਸਕੂਲ ਦੇ ਪ੍ਰਿੰਸੀਪਲ ਨੇ ਕਿਸੇ ਵੀ ਤਰ੍ਹਾਂ ਦੀ ਗਲਤੀ ਤੋਂ ਇਨਕਾਰ ਕੀਤਾ ਹੈ ਤੇ ਕਿਹਾ ਕਿ ਇਹ ਹੋਣ ਵਾਲੀ ਅਚਾਨਕ ਦੁਰਘਟਨਾ ਸੀ।