Bathinda Earnings Snatch Video : ਬਠਿੰਡਾ `ਚ ਬੇਖੌਫ ਹੋਏ ਲੁਟੇਰੇ! ਦੇਖੋ ਕਿੰਝ ਮਿੰਟਾਂ `ਚ ਔਰਤ ਦੀਆਂ ਖੋਹੀਆਂ ਵਾਲੀਆਂ, ਵੇਖੋ CCTV
Bathinda Latest Video: ਪੰਜਾਬ ਵਿੱਚ ਵੱਧ ਰਹੀਆਂ ਲੁੱਟ-ਖੋਹ ਦੀਆਂ ਘਟਨਾਵਾਂ ਕਾਰਨ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਇਸ ਸਭ ਦੇ ਬਾਵਜੂਦ ਵੀ ਪੁਲਿਸ ਚੁੱਪੀ ਧਾਰੀ ਬੈਠੀ ਹੈ। ਹਾਲ ਹੀ ਵਿੱਚ ਤਾਜਾ ਮਾਮਲਾ ਪੰਜਾਬ ਦੇ ਜ਼ਿਲ੍ਹੇ ਬਠਿੰਡਾ ਤੋਂ ਸਾਹਮਣੇ ਆਇਆ ਹੈ ਜਿੱਥੇ ਲੁਟੇਰੇ ਬੇਖੌਫ ਹੋ ਕੇ ਘੁੰਮ ਰਹੇ ਹਨ। ਦਰਅਸਲ 4:45 ਵਜੇ ਮੰਦਰ ਜਾਂਦੀ ਔਰਤ ਦੀਆਂ ਲੁਟੇਰੇ ਵਾਲੀਆਂ ਖੋਹ ਕੇ ਭੱਜ ਗਏ। ਕੁਝ ਹੀ ਘੰਟਿਆਂ 'ਚ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਇਸ ਵਾਰਦਾਤ ਦਾ CCTV ਵੀ ਸਾਹਮਣੇ ਆਇਆ ਹੈ।