Tamanna Bhatia Video: ਅਦਾਕਾਰਾ ਤਮੰਨਾ ਭਾਟੀਆ ਦੀ ਖੂਬਸੂਰਤ ਵੀਡੀਓ ਆਈ ਸਾਹਮਣੇ, ਪ੍ਰਸ਼ੰਸਕ ਕਰ ਰਹੇ ਨੇ ਖੂਬ ਪਸੰਦ
ਸਾਊਥ ਅਤੇ ਬਾਲੀਵੁੱਡ ਅਦਾਕਾਰਾ ਤਮੰਨਾ ਭਾਟੀਆ ਹਾਲ ਵਿੱਚ ਲੈਕਮੇ ਫੈਸ਼ਨ ਵੀਕ ਲਈ ਜਾਂਦੀ ਹੋਈ ਨਜ਼ਰ ਆਈ ਹੈ। ਇਸ ਦੌਰਾਨ ਅਦਾਕਾਰਾ ਨੇ ਮੋਤੀਆ ਨਾਲ ਜੜ੍ਹਿਆ ਹੋਇਆ ਇੱਕ ਲਹਿੰਗਾ ਪਾਇਆ ਹੋਇਆ ਸੀ। ਇਸ ਦੌਰਾਨ ਸੋਸ਼ਲ ਮੀਡੀਆ ਉਪਰ ਲੋਕਾਂ ਨੇ ਮਿਲੀ-ਜੁਲੀ ਪ੍ਰਤੀਕਿਰਿਆ ਦਿੱਤੀ। ਦਰਅਸਲ, ਤਮੰਨਾ ਭਾਟੀਆ ਨੇ ਲੈਕਮੇ ਫੈਸ਼ਨ ਵੀਕ 'ਚ ਭਾਰੀ ਤੇ ਖੂਬਸੂਰਤ ਲਹਿੰਗਾ ਪਾਇਆ ਸੀ। ਜੋ ਕਿ ਲੇਬਲ ਵਿਵਾਨੀ ਦੇ ਸੰਗ੍ਰਹਿ ਤੋਂ ਸੀ। ਅਦਾਕਾਰਾ ਦਾ ਇਹ ਪੂਰਾ ਲਹਿੰਗਾ ਮੋਤੀਆਂ ਨਾਲ ਜੜ੍ਹਿਆ ਹੋਇਆ ਸੀ। ਜਿਸ ਨੂੰ ਉਸਨੇ ਫੁੱਲ ਸਲੀਵਜ਼ ਡੀਪਨੇਕ ਡਿਜ਼ਾਈਨ ਦੇ ਬਲਾਊਜ਼ ਨਾਲ ਕੈਰੀ ਕੀਤਾ ਸੀ। ਇਸ ਲਹਿੰਗਾ 'ਚ ਤਮੰਨਾ ਕਿਸੇ ਪਰੀ ਤੋਂ ਘੱਟ ਨਹੀਂ ਲੱਗ ਰਹੀ ਸੀ।