Batala News: ਬਰਾਤ ਰੂਪੀ ਨਗਰ ਕੀਰਤਨ ਬਟਾਲਾ ਪੁੱਜਣ ਤੋਂ ਪਹਿਲਾਂ ਕੁਝ ਲੋਕ ਇਕੱਠੇ ਹੋ ਕੇ ਕਰਦੇ ਨਿਵੇਕਲੀ ਸੇਵਾ
Batala News: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਹਰ ਕੋਈ ਗੁਰੂ ਨਾਨਕ ਨਾਮ ਲੇਵਾ ਵਿਅਕਤੀ ਆਪਣੀ ਸੇਵਾ ਇਸ ਜੋੜ ਮੇਲੇ ਵਿੱਚ ਦਿੰਦਾ ਹੈ। ਬਟਾਲਾ ਦੇ ਕੁਝ ਅਜਿਹੇ ਲੋਕ ਹਨ ਜੋ ਨਿਵੇਕਲੀ ਸੇਵਾ ਇਸ ਜੋੜ ਮੇਲੇ ਵਿੱਚ ਕਰਦੇ ਹਨ। ਇਨ੍ਹਾਂ ਵਿੱਚ ਕੁਝ ਸਰਕਾਰੀ ਅਫਸਰ ਅਤੇ ਵਕੀਲ ਵੀ ਮੌਜੂਦ ਨੇ ਜਿਹੜੇ ਕਿ ਪਿਛਲੇ ਸਾਲ ਤੋਂ ਸਫਾਈ ਦੀ ਸੇਵਾ ਕਰਦੇ ਹਨ। ਇਨ੍ਹਾਂ ਦਾ ਕਹਿਣਾ ਸੀ ਕਿ ਬਟਾਲਾ ਸ਼ਹਿਰ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਜਦੋਂ ਸੁਲਤਾਨਪੁਰ ਲੋਧੀ ਤੋਂ ਬਰਾਤ ਰੂਪੀ ਨਗਰ ਕੀਰਤਨ ਬਟਾਲੇ ਪੁੱਜਦਾ ਹੈ ਤਾਂ ਬਹੁਤ ਸਾਰੇ ਲੰਗਰ ਲੱਗੇ ਹੁੰਦੇ ਹਨ ਅਤੇ ਇਨ੍ਹਾਂ ਲੰਗਰਾਂ ਦੀ ਜਿਹੜੀ ਗੰਦਗੀ ਹੈ ਉਹ ਸੜਕਾਂ ਉਤੇ ਹੁੰਦੀ ਹੈ ਅਸੀਂ ਨਹੀਂ ਚਾਹੁੰਦੇ ਕਿ ਗੁਰੂ ਨਾਨਕ ਦੇਵ ਜੀ ਦੇ ਬਰਾਤ ਰੂਪੀ ਨਗਰ ਕੀਰਤਨ ਵਿੱਚ ਆਈ ਸੰਗਤ ਨੂੰ ਬਟਾਲਾ ਵਿੱਚ ਕਿਤੇ ਗੰਦਗੀ ਨਜ਼ਰ ਆਵੇ। ਇਸੇ ਕਰਕੇ ਹੀ ਅਸੀਂ ਖੁਦ ਪਿਛਲੇ ਸਾਲ ਤੋਂ ਸਫਾਈ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ।