Bhagwant Mann Video: ਭਗਵੰਤ ਮਾਨ ਨੇ ਸੁਖਬੀਰ ਬਾਦਲ ਨੂੰ ਮਾਣਹਾਨੀ ਦਾ ਕੇਸ ਕਰਨ ਦੀ ਦਿੱਤੀ ਚੁਣੌਤੀ
ਸੁਖਬੀਰ ਸਿੰਘ ਬਾਦਲ ਵੱਲੋਂ ਖੁੱਲ੍ਹੀ ਬਹਿਸ ਦੌਰਾਨ ਬਾਲਾਸਰ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੇ ਗਿਆਨ ਬਿਆਨ ਨੂੰ ਗਲਤ ਠਹਿਰਾਉਣ ਮਗਰੋਂ ਮਾਣਹਾਨੀ ਦਾ ਕੇਸ ਕਰਨ ਦੀ ਦਿੱਤੀ ਚਿਤਾਵਨੀ ਦਾ ਮਾਮਲਾ ਭਖ ਰਿਹਾ ਹੈ। ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੁਖਬੀਰ ਬਾਦਲ ਜਲਦ ਤੋਂ ਜਲਦ ਕੇਸ ਕਰਨ। ਉਨ੍ਹਾਂ ਨੇ ਕਿਹਾ ਕਿ ਉਹ ਅਦਾਲਤ ਵਿੱਚ ਬਾਲਾਸਰ ਤੋਂ ਇਲਾਵਾ ਹੋਰ ਕੇਸ ਵੀ ਖੁੱਲ੍ਹਵਾਉਣਗੇ।