ਇਸ ਨੌਜਵਾਨ ਨੇ ਸਜਾਈ ਸੀ ਰਾਹੁਲ ਗਾਂਧੀ ਦੇ ਸਿਰ `ਤੇ ਦਸਤਾਰ
Jan 12, 2023, 19:13 PM IST
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਭਾਰਤ ਜੋੜੋ ਯਾਤਰਾ ਦੇ ਲੁਧਿਆਣਾ ਪਹੁੰਚਣ ਤੋਂ ਬਾਅਦ ਲੋਕਾਂ ਨੂੰ ਸੰਬੋਧਨ ਕੀਤਾ। ਇਹ ਯਾਤਰਾ ਜੁਗਿਆਣਾ ਤੋਂ ਲੁਧਿਆਣਾ ਵਿੱਚ ਦਾਖਲ ਹੋਈ, ਢੰਡਾਰੀ ਖੁਰਦ ਵੱਲ ਚੱਲ ਪਈ। ਇਸ ਤੋਂ ਬਾਅਦ ਇਹ ਢਾਬਾ ਚੌਕ, ਸ਼ਿਵ ਚੌਕ, ਟਰਾਂਸਪੋਰਟ ਨਗਰ ਤੋਂ ਹੁੰਦਾ ਹੋਇਆ ਸਮਰਾਲਾ ਚੌਕ ਪਹੁੰਚਿਆ। ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਦੇ ਸਿਰ ਤੇ ਦਸਤਾਰ ਸੱਜੀ ਵੇਖੀ ਗਈ। ਦੱਸ ਦਈਏ ਕਿ ਨੌਜਵਾਨਮਨਜੀਤ ਸਿੰਘ ਫਿਰੋਜ਼ਪੁਰੀਆ ਨੇ ਰਾਹੁਲ ਗਾਂਧੀ ਦੇ ਸਿਰ ਤੇ ਦਸਤਾਰ ਸਜਾਈ ਸੀ ਤੇ ਉਹ ਬਹੁਤ ਮਾਣ ਮਹਿਸੂਸ ਕਰ ਰਹੇ ਹਨ।