Bikram Majithia News: `ਆਪ` ਤੇ ਕਾਂਗਰਸ ਗਠਜੋੜ ਉਤੇ ਬਿਕਰਮ ਮਜੀਠੀਆ ਨੇ ਕਿਹਾ ਕਿ ਪੰਜਾਬ `ਚ ਹੋਵੇਗਾ...
Bikram Majithia News: ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚਾਲੇ ਅੱਜ ਕੁਝ ਸੂਬਿਆਂ ਵਿੱਚ ਹੋਏ ਸਮਝੌਤੇ ਉਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਬਿਕਰਮ ਸਿੰਘ ਮਜੀਠੀਆ ਨੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਕਾਂਗਰਸੀ ਭ੍ਰਿਸ਼ਟਾਚਾਰੀ ਹਨ। ਅੱਜ ਕਾਂਗਰਸ ਨੂੰ ਵਧਾਈ ਕਿ ਆਮ ਆਦਮੀ ਪਰਾਟੀ ਨੇ ਤੁਹਾਨੂੰ ਵਾਸ਼ਿੰਗ ਮਸ਼ੀਨ ਵਿਚੋਂ ਕੱਢ ਕੇ ਸਾਰੇ ਚਾਰਜ ਤੋਂ ਮੁਕਤ ਕੀਤਾ। ਹੁਣ ਪੰਜਾਬ ਵਿੱਚ ਦੋਸਤਾਨਾ ਮੈਚ ਹੋਵੇਗਾ ਪਰ ਯਾਦ ਰੱਖਿਓਂ ਪੰਜਾਬੀ ਸਭ ਜਾਣਦੇ ਹਨ।