Hansraj Hans News: ਬਾਘਾਪੁਰਾਣਾ ਪਹੁੰਚੇ ਭਾਜਪਾ ਉਮੀਦਵਾਰ ਹੰਸਰਾਜ ਹੰਸ ਨੇ ਗਾਇਆ ``ਸਿੱਲੀ ਸਿੱਲੀ ਹਵਾ``
Hansraj Hans News: ਫ਼ਰੀਦਕੋਟ ਤੋਂ ਭਾਜਪਾ ਉਮੀਦਵਾਰ ਪੰਜਾਬੀ ਗਾਇਕ ਹੰਸਰਾਜ ਹੰਸ ਅੱਜ ਬਾਘਾਪੁਪਰਾਣਾ ਪੁੱਜੇ। ਇਸ ਮੌਕੇ ਉਨ੍ਹਾਂ ਨੇ ਗਾਣਾ ਸਿੱਲੀ ਸਿੱਲੀ ਹਵਾ ਗਾਇਆ। ''ਇਹ ਜੋ ਠੰਡੀ ਠੰਡੀ ਆਉਂਦੀ ਹੈ ਹਵਾ ਕਮਲ ਦਾ ਫੁੱਲ ਖਿਲੇਗਾ , ਇਹ ਜੋ ਠੰਡੀ ਠੰਡੀ ਆਉਂਦੀ ਹਵਾ ਮਾਲਵੇ ਵਿੱਚ ਕਮਲ ਖਿਲੇਗਾ'' ਕਿਸਾਨਾਂ ਵੱਲੋਂ ਕੀਤੇ ਗਏ ਵਿਰੋਧ ਉਤੇ ਹੰਸਰਾਜ ਹੰਸ ਨੇ ਕਿਹਾ ਕਿ ਮੈਂ ਆਪਣੇ ਮਾਧਿਅਮ ਰਾਹੀਂ ਕਿਸਾਨਾਂ ਨੂੰ ਸੁਨੇਹਾ ਵੀ ਭੇਜਿਆ ਸੀ ਕਿ ਤੁਸੀਂ ਪੰਜ ਜਣੇ ਮੇਰੇ ਕੋਲ ਆਓ ਮੈਂ ਬਿਨਾਂ ਗੰਨਮੈਨਾਂ ਤੋਂ ਤੁਹਾਡੇ ਨਾਲ ਬੈਠ ਕੇ ਗੱਲ ਕਰਨ ਨੂੰ ਤਿਆਰ ਹਾਂ। ਉਨ੍ਹਾਂ ਕਿਹਾ ਕਿ ਮੈਂ ਪੰਜਾਬੀਆਂ ਨੂੰ ਕਿਸਾਨਾਂ ਨੂੰ ਯਕੀਨ ਦਿਵਾਉਂਦਾ ਹਾਂ ਕਿ ਇੱਕ ਵਾਰੀ ਵੋਟਾਂ ਪਾ ਕੇ ਮੈਨੂੰ ਜਿਤਾਓ ਮੈਂ ਵਿਚੋਲੀਏ ਬਣਕੇ ਤੁਹਾਡੀ ਆਵਾਜ਼ ਬਣ ਕੇ ਕੰਮ ਕਰਾਂਗਾ। ਸਿਕਿਓਰਿਟੀ ਤਾਂ ਲੱਗਦੀ ਹੈ ਕਿਉਂਕਿ ਇਹ ਡਾਂਗਾਂ ਮਾਰਦੇ ਹਨ ਤੇ ਗੱਡੀ ਦਾ ਨੁਕਸਾਨ ਹੁੰਦਾ ਹੈ। ਹੰਸ ਰਾਜ ਹੰਸ ਨੇ ਕਿਸਾਨਾਂ ਨੂੰ ਕੀਤੀ ਅਪੀਲ ਕਿਹਾ ਭਾਸ਼ਾ ਚੰਗੀ ਵਰਤੋਂ।