Neha Sharma Video: ਬਾਲੀਵੁੱਡ ਅਦਾਕਾਰਾ ਨੇਹਾ ਸ਼ਰਮਾ ਵੀਡੀਓ ਸ਼ੇਅਰ ਕਰਨ ਮਗਰੋਂ ਟ੍ਰੋਲਸ ਦੇ ਨਿਸ਼ਾਨੇ `ਤੇ ਆਈ
ਬਾਲੀਵੁੱਡ ਅਦਾਕਾਰਾ ਨੇਹਾ ਸ਼ਰਮਾ ਨਾ ਸਿਰਫ਼ ਬਾਲੀਵੁੱਡ ਵਿੱਚ ਹੀ ਨਹੀਂ ਬਲਕਿ ਸਾਊਥ ਵਿੱਚ ਵੀ ਆਪਣੀ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੀ ਹੈ। ਨੇਹਾ ਸਾਊਥ ਵਿੱਚ ਰਾਮ ਚਰਣ ਦੇ ਨਾਲ ਚਿਰੁਥਾ ਵਰਗੀਆਂ ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ। ਫਿਲਮਾਂ ਤੋਂ ਜ਼ਿਆਦਾ ਉਹ ਆਪਣੀਆਂ ਬੋਲਡ ਅਦਾਵਾਂ ਨੂੰ ਲੈ ਕੇ ਚਰਚਾ ਵਿੱਚ ਰਹਿੰਦੀ ਹੈ। ਕਈ ਵਾਰ ਇਸ ਕਾਰਨ ਉਹ ਟ੍ਰੋਲਸ ਦੇ ਨਿਸ਼ਾਨੇ ਉਤੇ ਵੀ ਆ ਜਾਂਦੀ ਹੈ। ਇਸ ਦਰਮਿਆਨ ਨੇਹਾ ਨੇ ਆਪਣੀ ਸਮੁੰਦਰ ਕਿਨਾਰੇ ਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਨੂੰ ਪ੍ਰਸ਼ੰਸਕ ਤਾਂ ਕਾਫੀ ਪਸੰਦ ਕਰ ਰਹੇ ਹਨ ਪਰ ਕੁਝ ਟ੍ਰੋਲਸ ਨੂੰ ਇਹ ਪਸੰਦ ਨਹੀਂ ਆ ਰਹੀ ਹੈ। ਇੱਕ ਸਖ਼ਸ਼ ਨੇ ਲਿਖਿਆ ਹੈ ਕਿ ਮਹਿੰਗਾਈ ਦਾ ਦੌਰ ਤੇ ਦੂਜੇ ਨੇ ਲਿਖਇਆ ਹੋਰ ਕੱਪੜੇ ਨਹੀਂ ਹਨ। ਇਸ ਤਰ੍ਹਾਂ ਲੋਕ ਵੱਖ-ਵੱਖ ਤਰ੍ਹਾਂ ਨਾਲ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।