Rishi Sunak News: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਆਪਣੀ ਪਤਨੀ ਨਾਲ ਅਕਸ਼ਰਧਾਮ ਮੰਦਿਰ ਦੇ ਕੀਤੇ ਦਰਸ਼ਨ

ਰਵਿੰਦਰ ਸਿੰਘ Sun, 10 Sep 2023-4:39 pm,

ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਜੀ-20 ਸਿਖਰ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਭਾਰਤ ਆਏ ਹੋਏ ਹਨ। ਅੱਜ ਸਵੇਰੇ 6.30 ਵਜੇ ਉਹ ਆਪਣੀ ਪਤਨੀ ਅਕਸ਼ਾ ਮੂਰਤੀ ਨਾਲ ਨਵੀਂ ਦਿੱਲੀ ਦੇ ਅਕਸ਼ਰਧਾਮ ਮੰਦਿਰ 'ਚ ਦਰਸ਼ਨਾਂ ਲਈ ਪਹੁੰਚੇ। ਉਨ੍ਹਾਂ ਨੇ ਅਕਸ਼ਰਧਾਮ ਮੰਦਰ ਦੇ ਦਰਸ਼ਨ ਦੌਰਾਨ ਪੂਜਾ ਵੀ ਕੀਤੀ। ਇਸ ਦੌਰਾਨ ਮੰਦਰ ਦੇ ਪੁਜਾਰੀ ਨੇ ਰਿਸ਼ੀ ਸੁਨਕ ਅਤੇ ਉਨ੍ਹਾਂ ਦੀ ਪਤਨੀ ਅਕਸ਼ਾ ਮੂਰਤੀ ਨੂੰ 100 ਏਕੜ ਦਾ ਅਧਿਆਤਮਿਕ ਅਤੇ ਸੱਭਿਆਚਾਰਕ ਕੰਪਲੈਕਸ ਸਵਾਮੀਨਾਰਾਇਣ ਅਕਸ਼ਰਧਾਮ ਮੰਦਰ ਦਿਖਾਇਆ। ਇੱਥੇ ਉਨ੍ਹਾਂ ਨੇ ਕਰੀਬ 40 ਮਿੰਟ ਬਿਤਾਏ। ਇਸ ਦੌਰਾਨ ਸੁਰੱਖਿਆ ਪ੍ਰਬੰਧ ਪੁਖ਼ਤੇ ਹੋਏ ਸਨ। ਰਿਸ਼ੀ ਸੁਨਕ ਦੇ ਬਿਆਨ ਨੂੰ ਅਕਸ਼ਰਧਾਮ ਮੰਦਿਰ ਦੇ ਦਰਸ਼ਨਾਂ ਦੀ ਫੋਟੋ ਸਮੇਤ ਬ੍ਰਿਟਿਸ਼ ਹਾਈ ਕਮਿਸ਼ਨ (ਭਾਰਤ) ਨੇ ਸੋਸ਼ਲ ਮੀਡੀਆ ਉਤੇ ਸਾਂਝਾ ਕੀਤਾ ਹੈ।

More videos

By continuing to use the site, you agree to the use of cookies. You can find out more by Tapping this link