Diwali 2024: ਇੱਕ ਦੂਸਰੇ ਨਾਲ ਮਿਲ ਜੁਲ ਕੇ BSF ਵੱਲੋਂ ਅੰਮ੍ਰਿਤਸਰ `ਚ ਮਨਾਈ ਗਈ ਦਿਵਾਲੀ
Diwali 2024: ਦਿਵਾਲੀ ਦੇ ਤਿਉਹਾਰ ਨੂੰ ਲੈ ਕੇ ਬੀਐਸਐਫ ਵੱਲੋਂ ਪ੍ਰੋਗਰਾਮ ਮਨਾਇਆ ਗਿਆ ਹੈ। ਆਪਣੇ ਘਰਾਂ ਤੋਂ ਦੂਰ ਰਹਿ ਕੇ ਦੇਸ਼ ਦੀ ਬਾਰਡਰ ਉੱਪਰ ਸੇਵਾ ਕਰਨ ਵਾਲੇ ਬੀਐਸਐਫ ਦੇ ਜਵਾਨਾਂ ਵੱਲੋਂ ਅੱਜ ਅੰਮ੍ਰਿਤਸਰ ਦੇ ਖਾਸਾ ਵਿੱਚ ਇੱਕ ਖਾਸ ਪ੍ਰੋਗਰਾਮ ਕਰਵਾਉਂਦੇ ਹੋਏ ਦਿਵਾਲੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਖਾਸ ਤੌਰ ਤੇ ਦਿਵਾਲੀ ਦੇ ਤਿਉਹਾਰ ਨੂੰ ਲੈ ਕੇ ਪਟਾਖੇ ਮਠਿਆਈਆਂ ਸਮੇਤ ਹੋਰ ਚੀਜ਼ਾਂ ਦੇ ਖਾਸ ਤੌਰ ਤੇ ਸਟੋਲ ਲਗਾਏ ਗਏ ਜਿੱਥੇ ਬੀਐਸਐਫ ਦੇ ਜਵਾਨਾਂ ਵੱਲੋਂ ਆਪਸੀ ਪ੍ਰੇਮ ਪਿਆਰ ਦੇ ਨਾਲ ਇੱਕ ਦੂਸਰੇ ਨਾਲ ਮਿਲ ਜੁਲ ਕੇ ਇਸ ਦਿਵਾਲੀ ਦੇ ਤਿਉਹਾਰ ਨੂੰ ਮਨਾਇਆ ਗਿਆ।