Ferozepur Bus Strike: ਫਿਰੋਜ਼ਪੁਰ ਵਿੱਚ ਬੱਸ ਮੁਲਾਜ਼ਮਾਂ ਦੀ ਹੜਤਾਲ; ਲੋਕਾਂ ਨੂੰ ਕਰਨੀ ਪਈ ਕਈ-ਕਈ ਘੰਟੇ ਉ਼ਡੀਕ
Ferozepur Bus Strike: ਪੰਜਾਬ ਵਿੱਚ ਲੰਮੇ ਸਮੇਂ ਤੋਂ ਪਨਬਸ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ। ਫਿਰੋਜ਼ਪੁਰ ਬੱਸ ਅੱਡੇ ਉਤੇ ਪੰਜਾਬ ਪ੍ਰਧਾਨ ਰੇਸ਼ਮ ਸਿੰਘ ਦੀ ਅਗਵਾਈ ਵਿੱਚ ਧਰਨਾ ਲਗਾਇਆ ਹੈ। ਉਨ੍ਹਾਂ ਨੇ ਕਿਹਾ ਕਿ ਕਰਮਚਾਰੀਆਂ ਦੀਆਂ ਮੁੱਖ ਮੰਗਾਂ ਪੱਕਾ ਕਰਨਾ, ਕਿਲੋਮੀਟਰ ਸਕੀਮ ਬੰਦ ਕਰਨਾ, ਨਵੀਂ ਬੱਸਾਂ ਪਾਉਣਾ, ਵਰਕਸ਼ਾਪ ਵਿੱਚ ਖੜ੍ਹੀਆਂ ਬੱਸਾਂ ਦੀ ਮੁਰੰਮਤ ਕਰਵਾਉਣਾ ਆਦਿ ਮੰਗਾਂ ਪੂਰੀਆਂ ਕੀਤੀ ਜਾਣ। ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।