Khanna Bus Accident: ਖੰਨਾ `ਚ ਬੱਸ ਪਲਟੀ; ਕਈ ਸਵਾਰੀਆਂ ਦੇ ਲੱਗੀਆਂ ਸੱਟਾਂ
Khanna Bus Accident: ਖੰਨਾ ਦੇ ਕਸਬਾ ਮਲੌਦ ਵਿੱਚ ਸਵਾਰੀਆਂ ਨਾਲ ਭਰੀ ਬੱਸ ਪਲਟ ਗਈ। ਇਸ ਹਾਦਸੇ ਵਿੱਚ 12 ਦੇ ਕਰੀਬ ਲੋਕ ਜ਼ਖ਼ਮੀ ਹੋ ਗਏ ਹਨ। ਹਾਦਸਾ ਮਹਿਲਾ ਕਾਰ ਚਾਲਕ ਦੀ ਗਲਤੀ ਨਾਲ ਹੋਇਆ। ਹਾਦਸੇ ਤੋਂ ਬਾਅਦ ਮਹਿਲਾ ਆਪਣੀ ਕਾਰ ਸਮੇਤ ਫ਼ਰਾਰ ਹੋ ਗਈ। ਜ਼ਖਮੀਆਂ ਨੂੰ ਮਲੌਦ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਹਾਲਾਂਕਿ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ।