Aman Arora: ਕੈਨੇਡਾ ਵਿੱਚ ਮੰਦਿਰ `ਚ ਹਿੰਸਾ; ਮੰਤਰੀ ਅਮਨ ਅਰੋੜਾ ਨੇ ਭਾਰਤ ਸਰਕਾਰ ਤੋਂ ਕੈਨੇਡਾ ਸਰਕਾਰ ਅੱਗੇ ਮੁੱਦਾ ਚੁੱਕਣ ਦੀ ਕੀਤੀ ਮੰਗ
Aman Arora: ਕੈਨੇਡਾ ਦੇ ਬਰੈਂਪਟਨ ਵਿੱਚ ਮੰਦਿਰ ਵਿੱਚ ਹੋਈ ਹਿੰਸਾ ਉਤੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਗਰਮਖਿਆਲੀਆਂ ਵੱਲੋਂ ਸ਼ਰਧਾਲੂਆਂ ਦੀ ਕੁੱਟਮਾਰ ਕਰਨਾ ਨਿੰਦਣਯੋਗ ਹੈ। ਪੰਜਾਬ ਅਤੇ ਪੂਰਾ ਦੇਸ਼ ਇਸ ਹਿੰਸਾ ਦੀ ਨਿੰਦਾ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਹਿੰਦੂ ਅਤੇ ਸਿੱਖ ਇੱਕ ਪਰਿਵਾਰ ਦੀ ਤਰ੍ਹਾਂ ਰਹਿੰਦੇ ਹਨ। ਉਨ੍ਹਾਂ ਨੇ ਮੰਗ ਕੀਤੀ ਭਾਰਤ ਸਰਕਾਰ ਕੈਨੇਡਾ ਸਾਹਮਣੇ ਇਸ ਮੁੱਦੇ ਨੂੰ ਚੁੱਕੇ।