Truck Driver Strike: ਸੂਬੇ `ਚ ਪੈਟਰੋਲ ਪੰਪ ਦੇ ਕੈਂਟਰ ਡਰਾਈਵਰ ਹੜਤਾਲ `ਤੇ ਗਏ, ਤੇਲ ਦੀ ਕਿੱਲਤ ਕਾਰਨ ਲੋਕ ਪਰੇਸ਼ਾਨ
ਰਵਿੰਦਰ ਸਿੰਘ Tue, 02 Jan 2024-12:00 pm,
ਨਵੇਂ ਬਣਾਏ ਗਏ ਕਾਨੂੰਨਾਂ ਨੂੰ ਲੈ ਕੇ ਪੰਜਾਬ ਦੇ ਟਰਾਂਸਪੋਰਟਰ ਤੇ ਟਰੱਕ ਚਾਲਕ ਵਿਰੋਧ ਵਿੱਚ ਆ ਗਏ ਹਨ। ਟਰੱਕ ਯੂਨੀਅਨ ਅਤੇ ਪੈਟਰੋਲ ਪੰਪ ਦੇ ਕੈਂਟਰ ਡਰਾਈਵਰ ਰੋਸ ਵਜੋਂ ਹੜਤਾਲ ਉਤੇ ਚਲੇ ਗਏ ਹਨ। ਡਰਾਈਵਰ ਕੇਂਦਰ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰ ਰਹੇ ਹਨ। ਇਸ ਹੜਤਾਲ ਦਾ ਅਸਰ ਸੂਬੇ ਦੇ ਪੈਟਰੋਲ ਪੰਪਾਂ ਉਪਰ ਪੈਣ ਲੱਗਾ ਹੈ। ਜੇਕਰ ਹੜਤਾਲ ਇਸ ਤਰ੍ਹਾਂ ਜਾਰੀ ਦੇ ਸੂਬੇ ਦੇ 45 ਫ਼ੀਸਦੀ ਪੈਟਰੋਲ ਪੰਪ ਡ੍ਰਾਈ ਹੋ ਜਾਣਗੇ ਮਤਲਬ ਪੰਪਾਂ ਉਪਰ ਤੇਲ ਖ਼ਤਮ ਹੋ ਜਾਵੇਗਾ। ਇਸ ਦਾ ਅਸਰ ਆਵਾਜਾਈ ਉਪਰ ਪਵੇਗਾ।