Ludhiana Accident: ਲੁਧਿਆਣਾ ਵਿੱਚ ਡਿਵਾਈਡਰ ਟੱਪ ਕੇ ਕਾਰ ਨੇ ਹੋਰ ਗੱਡੀਆਂ ਨੂੰ ਮਾਰੀ ਟੱਕਰ
Ludhiana Accident: ਲੁਧਿਆਣਾ ਸ਼ਹਿਰ ਵੱਲੋਂ ਫਿਰੋਜ਼ਪੁਰ ਰੋਡ ਉਤੇ ਤੇਜ਼ ਰਫਤਾਰ ਆ ਰਹੀ ਕਾਰ ਨੇ ਡਿਵਾਈਡਰ ਕਰਾਸ ਕਰਕੇ ਮਾਲ ਦੇ ਬਾਹਰ ਖੜ੍ਹੀਆਂ ਗੱਡੀਆਂ ਵਿੱਚ ਟੱਕਰ ਮਾਰੀ, ਜਿਸ ਨਾਲ ਦੋ ਗੱਡੀਆਂ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ। ਇਸ ਘਟਨਾ ਤੋਂ ਬਾਅਦ ਮੌਕੇ ਉਤੇ ਪੁਲਿਸ ਪਹੁੰਚੀ ਤੇ ਸਾਰੇ ਮਾਮਲੇ ਦੀ ਵਿੱਚ ਜਾਂਚ ਕਰਕੇ ਕਾਰਵਾਈ ਦੀ ਗੱਲ ਆਖੀ ਪਰ ਹਾਦਸਾ ਇੰਨਾ ਭਿਆਨਕ ਸੀ ਕਿ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈਆਂ ਤਸਵੀਰਾਂ ਵਿੱਚ ਦੇਖ ਸਕਦੇ ਹਾਂ ਕਿੰਨੀ ਤੇਜ਼ ਰਫਤਾਰ ਕਾਰ ਡਿਵਾਈਡਰ ਕਰਾਲ ਕਰਦੀ ਹੈ ਅਤੇ ਮਾਲ ਦੇ ਬਾਹਰ ਪਾਰਕ ਵਿੱਚ ਖੜ੍ਹੀਆਂ ਗੱਡੀਆਂ ਨੂੰ ਟੱਕਰ ਮਾਰ ਦਿੱਤੀ। ਚਸ਼ਮਦੀਦਾਂ ਨੇ ਵੀ ਦੱਸਿਆ ਕਿ ਹਾਦਸਾ ਕਾਫੀ ਭਿਆਨਕ ਸੀ।