PGI News: ਪੀਜੀਆਈ ਦੇ ਡੈਂਟਲ ਹਸਪਤਾਲ ਵਿੱਚ ਦਰੱਖ਼ਤ ਡਿੱਗਣ ਕਾਰਨ ਗੱਡੀ ਨੁਕਸਾਨੀ; ਜਾਨੀ ਨੁਕਸਾਨ ਤੋਂ ਬਚਾਅ
PGI News: ਚੰਡੀਗੜ੍ਹ ਵਿੱਚ ਰੁਕ-ਰੁਕ ਕੇ ਪੈ ਰਹੇ ਭਾਰੀ ਮੀਂਹ ਕਾਰਨ ਪੀਜੀਆਈ ਦੇ ਡੈਂਟਲ ਹਸਪਤਾਲ ਵਿੱਚ ਤੇ ਨਹਿਰੂ ਹਸਪਤਾਲ ਦੀ ਪਾਰਕਿੰਗ ਨੇੜੇ ਸਵੇਰੇ 8 ਵਜੇ ਭਾਰੀ ਦਰੱਖਤ ਡਿੱਗ ਗਿਆ। ਇਸ ਦਰੱਖਤ ਥੱਲੇ ਖੜ੍ਹੀ ਗੱਡੀ ਨੁਕਸਾਨੀ ਗਈ ਹੈ। ਹਾਲਾਂਕਿ ਸਵੇਰੇ ਹੋਣ ਕਾਰਨ ਲੋਕਾਂ ਦੀ ਭੀੜ ਘੱਟ ਸੀ ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।