Carry On jatta 3 Controversy: ਪਬਲਿਕ ਟਾਇਲਟ ਦੇ ਬਾਹਰ ਲਗਾਏ ਗਏ Carry On Jatta 3 ਦੇ ਪੋਸਟਰ, ਫਿਲਮ ਦੇ ਵਿਰੋਧ `ਚ ਉੱਤਰੇ ਹਿੰਦੂ ਸੰਗਠਨ
Jul 03, 2023, 17:56 PM IST
Carry On jatta 3 Controversy: ਕੈਰੀ ਓਂ ਜੱਟਾ 3 ਫਿਲਮ ਦੇ ਵਿਰੋਧ ਵਿੱਚ ਹਿੰਦੂ ਸੰਗਠਨ ਉੱਤਰੇ ਹਨ। ਸ਼ਿਵ ਸੈਨਾ ਹਿੰਦ ਦੇ ਆਗੂਆਂ ਵੱਲੋਂ ਮੋਹਾਲੀ ਦੇ ਟਾਇਲਟ ਬਾਹਰ ਫਿਲਮ ਦੇ ਪੋਸਟਰ ਲੱਗਾ ਕੇ ਵਿਰੋਧ ਕੀਤਾ ਗਿਆ। ਫਿਲਮ ਵਿਚ ਦਰਸਾਏ ਗਏ ਦਪ ਸੀਨ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਹੈ। ਇਕ ਸੀਨ ਜਿਸ ਵਿੱਚ ਕਲਾਕਾਰਾਂ ਵੱਲੋਂ ਹਵਨ ਦੀ ਬੇਦੀ ਵਿਚ ਪਾਣੀ ਦੀਆਂ ਬਾਲਟੀਆਂ ਸੁਟੀਆਂ ਜਾ ਰਹੀਆਂ ਹਨ ਅਤੇ ਇੱਕ ਵਿਚ ਅਦਾਕਾਰ ਗੁਰਪ੍ਰੀਤ ਘੁੱਗੀ ਵੱਲੋਂ ਪੰਡਤ ਦੀ ਵੇਸ਼ਭੂਸ਼ਾ ਧਾਰਨ ਕਰ ਗਲਤ ਮੰਤਰ ਉਚਾਰਨ ਕੀਤੇ ਜਾਣ ਦਾ ਆਰੋਪ ਲਗਾਏ ਗਏ ਹਨ। ਸ਼ਿਵ ਸੈਨਾ ਹਿੰਦ ਦੇ ਸੀਨੀਅਰ ਉਪ ਪ੍ਰਧਾਨ ਵੱਲੋਂ ਫਿਲਮ ਦੇ ਨਿਰਦੇਸ਼ਕ ਅਤੇ ਨਿਰਮਾਤਾ ਨੂੰ ਲੀਗਲ ਨੋਟਿਸ ਭੇਜ ਹਫ਼ਤੇ ਦੀ ਚੇਤਾਵਨੀ ਦਿੱਤੀ ਗਈ ਹੈ ਕਿ ਇਕ ਹਫਤੇ ਅੰਦਰ ਫ਼ਿਲਮ ਵਿੱਚੋਂ ਉਹ ਸੀਨ ਕੱਟੇ ਜਾਣ ਨਹੀਂ ਤਾਂ ਉਨ੍ਹਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।