PSEB 12th Class Topper: 12ਵੀਂ ਜਮਾਤ `ਚੋਂ ਟਾਪਰ ਰਹੇ ਲੁਧਿਆਣਾ ਦੇ ਏਕਮਪ੍ਰੀਤ ਦੇ ਘਰ ਜਸ਼ਨ ਦਾ ਮਾਹੌਲ
PSEB 12th Class Topper: ਲੁਧਿਆਣਾ ਦੇ ਏਕਮਪ੍ਰੀਤ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਤੀਜਿਆਂ ਵਿੱਚ ਪੰਜਾਬ ਭਰ ਵਿੱਚ ਕਮਰਸ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰਵੀਂ ਜਮਾਤ ਦੇ ਐਲਾਨੇ ਨਤੀਜਿਆਂ ਵਿੱਚ ਲੁਧਿਆਣਾ ਬੀ ਸੀ ਐਮ ਫੋਕਲ ਪੁਆਇੰਟ ਦੇ ਕਾਮਰਸ ਦੇ ਵਿਦਿਆਰਥੀ ਏਕਮਪ੍ਰੀਤ ਨੇ ਪੰਜਾਬ ਵਿਚੋਂ ਪਹਿਲਾ ਸਥਾਨ ਹਾਸਿਲ ਕੀਤਾ। 500 ਵਿਚੋਂ 500 ਅੰਕ ਹਾਸਲ ਕੀਤੇ ਹਨ। ਵਿਦਿਆਰਥੀ ਗੱਤਕੇ ਦਾ ਵੀ ਹੀ ਕੌਮੀ ਖਿਡਾਰੀ ਹੈ। ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੇ ਏਕਮਪ੍ਰੀਤ ਨੇ ਕਿਹਾ ਕਿ 8-8 ਘੰਟੇ ਲਗਾਤਾਰ ਪੜ੍ਹਾਈ ਕਰਦਾ ਸੀ ਤੇ ਅਧਿਆਪਕਾ ਪਰਿਵਾਰ ਦਾ ਵੱਡਾ ਸਹਿਯੋਗ ਰਿਹਾ।