Chandigarh News: ਚੰਡੀਗੜ੍ਹ `ਚ ਪਹਿਲੀ ਵਾਰ ਸਾੜੀ ਪਾ ਕੇ 50 ਔਰਤਾਂ ਨੇ ਜ਼ੁੰਬਾ ਡਾਂਸ ਕਰਕੇ ਦਿੱਤਾ ਤੰਦਰੁਸਤੀ ਦਾ ਸੰਦੇਸ਼
Chandigarh News: 8 ਮਾਰਚ ਨੂੰ ਚੰਡੀਗੜ੍ਹ ਕਲੱਬ ਵੱਲੋਂ ਮਹਿਲਾ ਦਿਵਸ 'ਤੇ ਸਾੜੀ ਦੌੜ ਦਾ 7ਵਾਂ ਐਡੀਸ਼ਨ ਕਰਵਾਇਆ ਜਾਵੇਗਾ। ਅੱਜ ਚੰਡੀਗੜ੍ਹ 'ਚ 50 ਔਰਤਾਂ ਨੇ ਲਾਲ ਸਾੜੀ ਪਾ ਕੇ ਜ਼ੁੰਬਾ ਡਾਂਸ ਕੀਤਾ ਅਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਅੱਠਵੇਂ ਪੜਾਅ ਦਾ ਜਸ਼ਨ ਮਨਾਇਆ। ਦਰਅਸਲ ਕਲੱਬ ਪਿਛਲੇ 7 ਸਾਲਾਂ ਤੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਔਰਤਾਂ ਨੂੰ ਤੰਦਰੁਸਤੀ ਦਾ ਸੰਦੇਸ਼ ਦਿੰਦਾ ਆ ਰਿਹਾ ਹੈ। ਪਾਵਿਲਾ ਬਾਲੀ ਨੇ ਦੱਸਿਆ ਕਿ ਜ਼ੁੰਬਾ ਇੱਕ ਸਰੀਰਕ ਗਤੀਵਿਧੀ ਹੈ ਜੋ ਤੁਹਾਡਾ ਭਾਰ ਘਟਾਉਣ ਵਿੱਚ ਮਦਦ ਕਰ ਸਕਦੀ ਹੈ। ਜ਼ੁੰਬਾ ਸਭ ਤੋਂ ਮਜ਼ੇਦਾਰ ਅਭਿਆਸਾਂ ਵਿੱਚੋਂ ਇੱਕ ਹੈ ਜੋ ਭਾਰ ਘਟਾਉਣ ਦੀ ਕੋਸ਼ਿਸ਼ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ। ਇਸੇ ਲਈ ਇਸ ਵਾਰ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਜੋ ਔਰਤਾਂ ਦੌੜ ਦਾ ਹਿੱਸਾ ਨਹੀਂ ਬਣ ਸਕਦੀਆਂ, ਉਹ ਵੀ ਸਰੀਰ ਦੀ ਤੰਦਰੁਸਤੀ ਵੱਲ ਧਿਆਨ ਦੇਣ।