Chandigarh DGP: ਚੰਡੀਗੜ੍ਹ DGP ਨੇ ਪ੍ਰੈਸ ਕਾਨਫਰੰਸ ਕਰ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਬਾਰੇ ਚਰਚਾ ਕੀਤੀ
ਮਨਪ੍ਰੀਤ ਸਿੰਘ Thu, 05 Dec 2024-8:26 pm,
Chandigarh DGP: ਦੇਸ਼ 'ਚ ਪਹਿਲੀ ਵਾਰ ਤਿੰਨਾਂ ਕਾਨੂੰਨਾਂ ਨੂੰ 100 ਫੀਸਦੀ ਲਾਗੂ ਕਰਨ 'ਚ ਸਿਰਫ ਪੁਲਿਸ ਹੀ ਨਹੀਂ ਸਗੋਂ ਹੋਰ ਵਿਭਾਗਾਂ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। ਇਹ ਗੱਲਾਂ ਚੰਡੀਗੜ੍ਹ ਪੁਲੀਸ ਦੇ ਡੀਜੀਪੀ ਸੁਰਿੰਦਰ ਸਿੰਘ ਯਾਦਵ ਨੇ ਪ੍ਰੈਸ ਕਾਨਫਰੰਸ ਦੌਰਾਨ ਕਹੀਆਂ। ਡੀਜੀਪੀ ਨੇ ਕਿਹਾ ਕਿ ਸਾਡੇ ਦੇਸ਼ ਨੂੰ ਆਜ਼ਾਦੀ ਦਿਵਾਉਣ ਵਾਲੇ ਆਜ਼ਾਦੀ ਘੁਲਾਟੀਆਂ ਨੂੰ ਦਬਾਉਣ ਲਈ ਪੁਰਾਣੇ ਕਾਨੂੰਨ ਬਣਾਏ ਗਏ ਸਨ। ਪਰ ਨਵੇਂ ਕਾਨੂੰਨ ਦੇਸ਼ ਦੇ ਲੋਕਾਂ ਨੂੰ ਇਨਸਾਫ਼ ਦੇਣ ਲਈ ਹੀ ਬਣਾਏ ਗਏ ਹਨ।