Chandigarh News: ਸਾਬਕਾ ਮੰਤਰੀ ਲਕਸ਼ਮੀਕਾਂਤਾ ਚਾਵਲਾ ਨੇ ਰਾਸ਼ਟਰੀ ਤੇ ਸੂਬਾ ਮਹਿਲਾ ਕਮਿਸ਼ਨਾਂ `ਤੇ ਚੁੱਕੇ ਵੱਡੇ ਸਵਾਲ
Chandigarh News: ਪੰਜਾਬ ਸਰਕਾਰ ਦੀ ਸਾਬਕਾ ਸਿਹਤ ਮੰਤਰੀ ਲਕਸ਼ਮੀਕਾਂਤਾ ਚਾਵਲਾ ਨੇ ਰਾਸ਼ਟਰੀ ਅਤੇ ਰਾਜ ਮਹਿਲਾ ਕਮਿਸ਼ਨ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਉਹਨਾਂ ਨੂੰ ਸਿਰਫ ਵੀ.ਵੀ.ਆਈ.ਪੀ. ਹੀ ਕਿਉ ਦਿਖਦੇ ਹਨ ਅਤੇ ਆਮ ਆਦਮੀ ਦੇ ਮਾਮਲੇ 'ਚ ਉਹ ਕੰਮ ਕਿਉਂ ਨਹੀਂ ਕਰਦੇ ਜਾਂ ਆਵਾਜ਼ ਨਹੀਂ ਉਠਾਉਂਦੇ ਹਨ ਉਹ ਕਿਸੇ ਵੀਵੀਆਈਪੀ ਜਾਂ ਆਪਣੀ ਵਿਰੋਧੀ ਪਾਰਟੀ ਦੇ ਨੇਤਾ ਦੇ ਬਿਆਨਾਂ ਨੂੰ ਉਹ ਜਿਵੇਂ ਦੇਖਦੇ ਹਨ। ਦਰਅਸਲ ਕਮਿਸ਼ਨਰਾਂ ਨੂੰ ਆਮ ਲੋਕਾਂ ਦੀ ਸੇਵਾ ਅਤੇ ਸਮਾਜ ਸੁਧਾਰ ਲਈ ਆਪਣੇ ਫਰਜ਼ ਨਿਭਾਉਣੇ ਚਾਹੀਦੇ ਹਨ। ਭਾਵੇਂ ਇਹ ਸਿਆਸੀ ਅਹੁਦਾ ਹੈ, ਪਰ ਇਸ ਦੀ ਵਰਤੋਂ ਸਮਾਜ ਸੁਧਾਰ ਲਈ ਕੀਤੀ ਜਾਣੀ ਚਾਹੀਦੀ ਹੈ, ਜਿਸ ਲਈ ਸੰਵਿਧਾਨ ਤਹਿਤ ਇਹ ਕਮਿਸ਼ਨ ਬਣਾਏ ਗਏ ਹਨ।