Chandigarh News: ਚੰਡੀਗੜ੍ਹ ਪਾਸਪੋਰਟ ਆਫਿਸ ਦੇ ਮੁਲਾਜ਼ਮ ਹੜਤਾਲ `ਤੇ, ਪਾਸਪੋਰਟ ਬਣਵਾਉਣ ਆਏ ਲੋਕ ਹੋਏ ਖੱਜਲ
Chandigarh Passport Office Strike News: ਚੰਡੀਗੜ੍ਹ ਦੇ ਰਿਜਨਲ ਪਾਸਪੋਰਟ ਆਫਿਸ (ਆਰਪੀਓ) ਵਿੱਚ ਅੱਜ ਲੋਕ ਉਦੋਂ ਖੱਜਲ-ਖੁਆਰ ਹੋ ਗਏ ਜਦੋਂ ਉੱਥੇ ਕੰਮ ਕਰਨ ਵਾਲੇ ਮੁਲਾਜ਼ਮਾਂ ਵੱਲੋਂ ਸ਼ਨਿੱਚਰਵਾਰ ਤੇ ਐਤਵਾਰ ਨੂੰ ਛੁੱਟੀ ਨਾ ਮਿਲਣ ਕਰਕੇ ਹੜਤਾਲ ਕੀਤੀ ਗਈ ਅਤੇ ਪੂਰਾ ਦਿਨ ਕੰਮਕਾਜ ਠੱਪ ਰੱਖਿਆ ਗਿਆ। ਇਸ ਦੌਰਾਨ ਬਹੁਤ ਸਾਰੇ ਲੋਕ ਪਰੇਸ਼ਾਨ ਹੋਏ ਅਤੇ ਉਹ ਆਪਣੇ ਨਵੇਂ ਪਾਸਪੋਰਟ ਬਣਵਾਉਣ ਤੇ ਉਸ ਵਿੱਚ ਕੋਈ ਖਾਮੀ ਠੀਕ ਕਰਵਾਉਣ ਵਰਗੇ ਕੰਮਾਂ ਲਈ ਆਏ ਹੋਏ ਸਨ।