Heart Attack News: ਨੌਜਵਾਨਾਂ ਤੇ ਬੱਚਿਆਂ `ਚ ਕਿਉਂ ਵਧ ਰਹੇ ਹਨ ਹਾਰਟ ਅਟੈਕ ਦੇ ਮਾਮਲੇ; ਪੀਜੀਆਈ ਦੇ ਡਾਕਟਰ ਨੇ ਦਿੱਤੀ ਇਹ ਸਲਾਹ !
ਰਵਿੰਦਰ ਸਿੰਘ Wed, 24 Jan 2024-12:02 pm,
ਲਗਾਤਾਰ ਦਿਨੋਂ ਦਿਨ ਵੱਧ ਰਹੇ ਹਾਰਟ ਅਟੈਕ ਦੇ ਅੰਕੜੇ ਲੋਕਾਂ ਨੂੰ ਚਿੰਤਾ ਵਿੱਚ ਪਾਉਂਦੇ ਹੋਏ ਨਜ਼ਰ ਆ ਰਹੇ ਹਨ। ਬੀਤੇ ਦਿਨੀਂ ਪੰਜ ਸਾਲਾਂ ਬੱਚੇ ਦੀ ਹਾਰਟ ਅਟੈਕ ਹੋਣ ਕਰਕੇ ਮੌਤ ਹੋ ਗਈ ਸੀ, ਜਿਸ ਉਤੇ ਪੀਜੀਆਈ ਦੇ ਡਾਕਟਰ ਪਰਮਿੰਦਰ ਸਿੰਘ ਨੇ ਬੋਲਦਿਆ ਹੋਇਆ ਕਿਹਾ ਕਿ ਪਹਿਲਾਂ ਅਜਿਹੇ ਕੇਸ ਬਹੁਤ ਘੱਟ ਦੇਖਣ ਨੂੰ ਮਿਲਦੇ ਸਨ। ਪਹਿਲਾਂ 40 ਤੋਂ 50 ਸਾਲ ਦੇ ਉਮਰ ਵਰਗ ਦੇ ਉੱਪਰ ਦੇ ਲੋਕਾਂ ਵਿੱਚ ਦਿਲ ਦਾ ਦੌਰੇ ਦੇ ਕੇਸ ਜ਼ਿਆਦਾ ਆਉਂਦੇ ਸਨ ਪਰ ਅੱਜ-ਕੱਲ੍ਹ ਇਹ ਕੇਸ ਬੱਚਿਆਂ ਵਿੱਚ ਵੀ ਆਮ ਹੀ ਦਿਖਾਈ ਦੇ ਰਹੇ ਹਨ। ਇਸ ਦਾ ਮੁੱਖ ਕਾਰਨ ਸਾਡਾ ਰਹਿਣ ਸਹਿਣ ਦਾ ਤਰੀਕਾ ਅਤੇ ਖਾਣ ਪੀਣ ਵਾਲੇ ਪਦਾਰਥ ਤੇ ਕਸਰਤ ਤੋਂ ਗੁਰੇਜ਼ ਕਰਨਾ ਮੁੱਖ ਵਜ੍ਹਾ ਹੈ। ਇਸ ਤੋਂ ਇਲਾਵਾ ਇਨ੍ਹਾਂ ਚੀਜ਼ਾਂ ਤੋਂ ਬਚਣ ਲਈ ਡਾਕਟਰਾਂ ਦੀ ਸਲਾਹ ਤੇ ਸਮੇਂ-ਸਮੇਂ ਉਤੇ ਚੈਕਅੱਪ ਕਰਵਾਉਂਦੇ ਰਹਿਣਾ ਚਾਹੀਦਾ ਹੈ।