Chandigarh News: ਚੰਡੀਗੜ੍ਹ ਵਿੱਚ 300 ਔਰਤਾਂ ਲਾਲ ਸਾੜੀ ਪਾ ਕੇ ਦੌੜੀਆਂ; ਆਤਮਨਿਭਰਤਾ ਦਾ ਦਿੱਤਾ ਸੰਦੇਸ਼
Chandigarh News: ਚੰਡੀਗੜ੍ਹ ਵਿੱਚ ਸ਼ੁੱਕਰਵਾਰ ਨੂੰ ਅਨੋਖਾ ਨਜ਼ਾਰਾ ਦੇਖਣ ਨੂੰ ਮਿਲਿਆ। ਸਿਟੀ ਬਿਊਟੀਫੁੱਲ ਵਿੱਚ ਲੜਕੀਆਂ, ਬਜ਼ੁਰਗ ਔਰਤਾਂ ਤੇ ਬੱਚੀਆਂ ਨੇ ਲਾਲ ਸਾੜੀ ਪਾ ਕੇ ਉਤਸ਼ਾਹ ਨਾਲ ਮੈਰਾਥਨ ਵਿੱਚ ਹਿੱਸਾ ਲਿਆ। ਵਿਸ਼ਵ ਮਹਿਲਾ ਦਿਵਸ ਮੌਕੇ ਸੈਕਟਰ-1 ਸਥਿਤ ਚੰਡੀਗੜ੍ਹ ਕਲੱਬ ਵਿੱਚ ਦ ਰਨ ਕਲੱਬ ਵੱਲੋਂ ਸਾੜੀ ਰਨ ਕਰਵਾਈ ਗਈ। ਇਸ ਮੁਕਾਬਲੇ ਵਿੱਚ ਹਰ ਵਰਗ ਦੀਆਂ ਔਰਤਾਂ ਨੇ ਵਧ-ਚੜ੍ਹ ਕੇ ਹਿੱਸਾ ਲਿਆ।
ਦੌੜ ਵਿੱਚ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਨਾਰੀ ਬਿਹਤਰ ਤਰੀਕੇ ਨਾਲ ਘਰ ਚਲਾ ਸਕਦੀ ਹੈ ਅਤੇ ਸਾੜੀ ਵਿੱਚ ਕੰਮ ਕਰ ਸਕਦੀ ਹੈ। ਉਹ ਸਾੜੀ ਵਿੱਚ ਦੌੜ ਵੀ ਸਕਦੀਆਂ ਹਨ। ਉਥੇ ਔਰਤਾਂ ਨੇ ਇਹ ਵੀ ਦਿਖਾਇਆ ਕਿ ਉਹ ਆਪਣੇ ਕੰਮ ਅਤੇ ਸਿਹਤ ਨੂੰ ਲੈ ਕੇ ਕਿੰਨੀਆਂ ਸੁਚੇਤ ਰਹਿੰਦੀਆਂ ਹਨ।