Chandigarh-Shimla Highway: ਚੰਡੀਗੜ੍ਹ-ਸ਼ਿਮਲਾ ਹਾਈਵੇ ਮੁੜ ਤੋਂ ਬੰਦ! ਚੱਕੀ ਮੋੜ ਨੇੜੇ ਇੱਕ ਹੋਰ ਲੈਂਡਸਲਾਈਡ ਨੇ ਰੋਕਿਆ ਰਾਸਤਾ
Aug 11, 2023, 08:39 AM IST
Chandigarh Shimla Highway Closed, Himachal Pradesh Solan Landslide News: 2 ਦਿਨ ਪਹਿਲਾਂ ਹੀ ਬਹਾਲ ਕੀਤੇ ਗਏ ਚੰਡੀਗੜ੍ਹ-ਸ਼ਿਮਲਾ ਨੈਸ਼ਨਲ ਹਾਈਵੇ ਨੂੰ ਮੁੜ ਤੋਂ ਬੰਦ ਕਰ ਦਿੱਤਾ ਗਿਆ ਹੈ। ਬੀਤੀ ਰਾਤ ਪਏ ਭਾਰੀ ਮੀਂਹ ਕਰਕੇ ਚੱਕੀ ਮੋੜ ਨੇੜੇ ਇੱਕ ਹੋਰ ਲੈਂਡਸਲਾਈਡ ਦੀ ਘਟਨਾ ਘਟੀ ਹੈ ਜਿਸ ਕਰਕੇ ਹਾਈਵੇਅ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਇਸ ਦੌਰਾਨ ਲੋਕਾਂ ਨੂੰ ਲੈਂਡਸਲਾਈਡ ਵਾਲੀ ਥਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ ਅਤੇ ਜਿਹੜੇ ਲੋਕ ਚੰਡੀਗੜ੍ਹ ਤੋਂ ਸ਼ਿਮਲਾ ਜਾਣ ਦੀ ਸੋਚ ਰਹੇ ਹਨ ਉਨ੍ਹਾਂ ਨੂੰ ਵਿਕਲਪਕ ਮਾਰਗ ਤੋਂ ਜਾਣ ਦੀ ਹਦਾਇਤ ਦਿੱਤੀ ਗਈ ਹੈ.