ਚੰਡੀਗੜ ਯੂਨੀਵਰਸਿਟੀ ਹੋਸਟਲ ਦੀ ਇਸ ਲੜਕੀ ਨੇ ਸਾਥੀ ਕੁੜੀਆਂ ਦੀ ਇਤਰਾਜ਼ਯੋਗ ਵੀਡੀਓ ਬਣਾ ਕੇ ਵਾਈਰਲ ਕੀਤੀਆਂ
Sep 18, 2022, 10:13 AM IST
ਚੰਡੀਗੜ੍ਹ ਦੇ ਨਜ਼ਦੀਕ ਇੱਕ ਨਿੱਜੀ ਯੂਨੀਵਰਸਿਟੀ ਵਿੱਚ ਦੇਰ ਰਾਤ ਹੰਗਾਮਾ ਹੋ ਗਿਆ ਕੁਝ ਵਿਦਿਆਰਥਣਾਂ ਦਾ ਇਲਜ਼ਾਮ ਹੈ ਕਿ ਹੋਸਟਲ ਦੀ ਹੀ ਇੱਕ ਵਿਦਿਆਰਥਣ ਵੱਲੋਂ ਬਾਕੀ ਵਿਦਿਆਰਥਣਾਂ ਦੀਆਂ ਨਹਾਉਂਦੇ ਹੋਏ ਵੀਡੀਓ ਬਣਾ ਕੇ ਵਾਇਰਲ ਕੀਤੀਆਂ ਗਈਆਂ ਹਨ ਜਿਹੜੀ ਵਿਦਿਆਰਥਣ 'ਤੇ ਇਲਜ਼ਾਮ ਲੱਗੇ ਹਨ ਉਸ ਵੱਲੋਂ ਦੋਸ਼ ਕਬੂਲੇ ਗਏ ਵੀਡਿਓ ਵਿੱਚ ਤੁਸੀ ਦੇਖ ਸਕਦੇ ਹੋ ਦੋਸ਼ੀ ਲੜਕੀ ਨਾਲ ਹੋਸਟਲ ਦੀ ਵਾਰਡਨ ਵੱਲੋਂ ਗੱਲਬਾਤ ਕੀਤੀ ਗਈ ਹੈ ਜਿਸ ਵਿੱਚ ਦੋਸ਼ੀ ਵੱਲੋਂ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਕਬੂਲਿਆਂ ਜਾ ਰਿਹਾ ਹੈ