China Earthquake Video: ਭੂਚਾਲ ਦੇ ਝਟਕਿਆ ਨਾਲ ਹਿੱਲਿਆ ਚੀਨ, ਦੇਖੋ ਕਿਵੇਂ ਮਚਾਈ ਤਬਾਹੀ
China Earthquake Video: ਉੱਤਰ-ਪੱਛਮੀ ਚੀਨ ਵਿੱਚ ਭੂਚਾਲ ਨੇ ਭਾਰੀ ਤਬਾਹੀ ਮਚਾਈ ਹੈ। 6.2 ਤੀਬਰਤਾ ਦੇ ਇਸ ਭੂਚਾਲ ਤੋਂ ਬਾਅਦ ਗਾਂਸੂ ਅਤੇ ਕਿੰਗਹਾਈ ਪ੍ਰਾਂਤਾਂ ਵਿੱਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਰਿਪੋਰਟ ਮੁਤਾਬਕ ਕਿਹਾ ਜਾ ਰਿਹਾ ਹੈ ਕਿ 200 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਸ ਭੂਚਾਲ 'ਚ ਕੁਝ ਇਮਾਰਤਾਂ ਵੀ ਤਬਾਹ ਹੋ ਗਈਆਂ ਹਨ। ਫਿਲਹਾਲ ਲੋਕਾਂ ਨੂੰ ਬਚਾਉਣ ਦਾ ਕੰਮ ਜਾਰੀ ਹੈ। ਯੂਐਸ ਭੂ-ਵਿਗਿਆਨਕ ਸਰਵੇਖਣ ਦੇ ਅਨੁਸਾਰ, ਭੂਚਾਲ (China Earthquake) ਲਾਂਜ਼ੂ, ਗਾਂਸੂ ਤੋਂ ਲਗਭਗ 100 ਕਿਲੋਮੀਟਰ ਦੂਰ ਲਿਨਕਸੀਆ ਚੇਂਗਗੁਆਨਜ਼ੇਨ, ਗਾਂਸੂ ਤੋਂ ਲਗਭਗ 37 ਕਿਲੋਮੀਟਰ ਦੂਰ ਆਇਆ। ਭੂਚਾਲ ਦੀ ਡੂੰਘਾਈ 10 ਕਿਲੋਮੀਟਰ ਦੱਸੀ ਜਾ ਰਹੀ ਹੈ। ਇਹ ਵੀਡੀਓ 'Bridging News' ਤੋਂ ਲਈ ਗਈ ਹੈ।