Amritsar News: ਅੰਮ੍ਰਿਤਸਰ ਦੇ ਪਿੰਡ ਭਿੱਟੇ ਵੱਢ `ਚ ਕਿਸਾਨਾਂ ਤੇ ਬੀਜੇਪੀ ਵਰਕਰਾਂ ਵਿਚਾਲੇ ਟਕਰਾਅ; ਇੱਟਾਂ-ਰੋੜੇ ਚੱਲੇ
Amritsar News: ਅੰਮ੍ਰਿਤਸਰ ਦੇ ਪਿੰਡ ਭਿੱਟੇ ਵੱਢ ਵਿੱਚ ਭਾਜਪਾ ਦੇ ਸਮਾਗਮ ਦਾ ਵਿਰੋਧ ਕਰ ਰਹੇ ਕਿਸਾਨਾਂ ਉਤੇ ਬੀਜੇਪੀ ਸਮਰਥਕਾਂ ਨੇ ਇੱਟਾਂ-ਰੋੜੇ ਚਲਾਏ। ਇੱਟਾਂ ਰੋੜੇ ਚੱਲਣ ਤੋਂ ਬਾਅਦ ਕਿਸਾਨਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਅਤੇ ਪੁਲਿਸ ਵੀ ਅੱਗੇ ਲੱਗ ਕੇ ਭੱਜੀ। ਕਿਸਾਨਾਂ ਨੇ ਕਿਹਾ ਕਿ ਉਹ ਆਪਣਾ ਸ਼ਾਂਤਮਈ ਰੋਸ ਪ੍ਰਦਰਸ਼ਨ ਕਰ ਰਹੇ ਸਨ ਤੇ ਉਨ੍ਹਾਂ ਉਤੇ ਇੱਟਾਂ ਰੋੜੇ ਚਲਾਏ ਗਏ।