Punjab News: 410 ਹਾਈਟੈੱਕ ਗੱਡੀਆਂ ਪੰਜਾਬ ਪੁਲਿਸ ਦੇ ਬੇੜੇ ਵਿੱਚ ਸ਼ਾਮਿਲ
Punjab police vehicles hi-tech: ਪੰਜਾਬ ਪੁਲਿਸ ਵਿੱਚ ਅੱਜ 410 ਹਾਈਟੈੱਕ ਗੱਡੀਆਂ ਬੇੜੇ 'ਚ ਸ਼ਾਮਿਲ ਹੋ ਗਈਆਂ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਰੀ ਝੰਡੀ ਵਿਖਾ ਕੇ ਗੱਡੀਆਂ ਨੂੰ ਰਵਾਨਾ ਕੀਤਾ। ਮਹਿਲਾ ਸੁਰੱਖਿਆ ਲਈ ਵੱਖਰੀਆਂ ਗੱਡੀਆਂ ਤਾਇਨਾਤ ਹੋਣਗੀਆਂ। ਦੁਪਹਿਰ 12 ਵਜ਼ੇ ਫਿਲੌਰ ਅਕੈਡਮੀ ਵਿਖੇ ਸਮਾਗਮ ਗਿਆ। 410 ਵਾਹਨਾਂ ਵਿੱਚ ਸ਼ਾਮਲ ਹਨ- 315 ਪੁਲਿਸ ਸਟੇਸ਼ਨਾਂ ਲਈ 274 ਮਹਿੰਦਰਾ ਸਕਾਰਪੀਓਜ਼ ਅਤੇ 41 ਇਸੂਜ਼ੂ ਹਾਈ-ਲੈਂਡਰ। ਮਹਿਲਾ ਸੁਰੱਖਿਆ ਲਈ ਡਾਇਲ 112 ਅਤੇ 71 KIA Carens ਅਤੇ 24 Tata Tiago EVs ਆਦਿ ਗੱਡੀਆਂ ਹਨ।