ਸੀਐੱਮ ਮਾਨ ਨੇ ਲਿਆ ਇੰਡਸਟਰੀਜ਼ ਨੂੰ ਲੈਕੇ ਲਿਆ ਇਤਿਹਾਸਿਕ ਫੈਸਲਾ, ਇੱਕ ਹੀ ਸਟੈਂਪ ਪੇਪਰ `ਚ ਮਿਲਣਗੇ ਸਾਰੇ ਕਲੀਅਰੈਂਸ
May 12, 2023, 16:39 PM IST
ਪੰਜਾਬ ਦੀ ਇੰਡਸਟਰੀਜ਼ ਨੂੰ ਲੈਕੇ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਨਅਤ ਖੇਤਰ ਦੇ ਲਈ ਸਟੈਂਪ ਪੇਪਰ ਦੀ ਕਲਰ ਕੋਡਿੰਗ ਦੀ ਸ਼ੁਰੂਆਤ ਕੀਤੀ ਗਈ ਹੈ। ਹਰੇ ਰੰਗ ਦਾ ਸਟੈਂਪ ਪੇਪਰ ਹੋਵੇਗਾ, ਸਾਰੇ ਚਾਰਜਿਜ਼ ਇਸ ਵਿਚ ਸ਼ਾਮਿਲ ਹੋਣਗੇ। ਇਨਵੈਸਟ ਪੰਜਾਬ ਪੋਰਟਲ ਦੇ ਜ਼ਰੀਏ ਕੋਈ ਸਨਅਤਕਾਰ ਚਾਹੇ ਉਹ ਪੰਜਾਬ ਦਾ ਜਾਂ ਕਿਸੇ ਹੋਰ ਸਟੇਟ ਦਾ ਹੈ, ਜੇ ਉਹ ਇੰਡਸਟਰੀ ਲਗਾਉਣਾ ਚਾਹੁੰਦਾ ਹੈ, ਤੇ ਉਹ ਇਨਵੈਸਟ ਪੰਜਾਬ ਪੋਰਟਲ ਤੇ ਅਪਲਾਈ ਕਰ ਸੱਕਦਾ ਹੈ। ਕਲੀਅਰੈਂਸ 2 ਹਫਤਿਆਂ 'ਚ ਮਿਲ ਜਾਏਗੀ। ਇਸ ਦੇ ਨਾਲ ਸਨਅਤਕਾਰਾਂ ਦੀ ਮੁਸ਼ਕਿਲਾਂ ਵੀ ਘਟਣ ਗੀਆਂ। ਦੱਸ ਦਈਏ ਕਿ ਸਨਅਤ ਲਈ ਅਜਿਹਾ ਫੈਸਲਾ ਲੈਣ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਿਆ ਹੈ, ਵੀਡੀਓ ਵੇਖੋ ਤੇ ਜਾਣੋ..