ਅੱਜ ਪਟਿਆਲਾ ਦੌਰੇ `ਤੇ ਰਹਿਣਗੇ CM ਭਗਵੰਤ ਮਾਨ, ਖਰਾਬ ਫਸਲਾਂ ਦਾ ਕਿਸਾਨਾਂ ਨੂੰ ਦੇਣਗੇ ਮੁਆਵਜ਼ਾ
Jan 20, 2023, 13:52 PM IST
ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਅੱਜ ਪਟਿਆਲਾ ਦੌਰੇ ਤੇ ਰਹਿਣਗੇ ਤੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ। CM ਮਾਨ ਪਟਿਆਲਾ ਤੋਂ ਬਾਅਦ ਫਾਜ਼ਿਲਕਾ ਜਾਣਗੇ ਜਿੱਥੇ ਉਹ ਕਿਸਾਨਾਂ ਦੀਆਂ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਦੇਣਗੇ। CM ਮਾਨ ਸਾਲ 2020 'ਚ ਜਿਹਨਾਂ ਕਿਸਾਨਾਂ ਦੀਆਂ ਫਸਲਾਂ ਖਰਾਬ ਹੋਈਆਂ ਸੀ ਉਨ੍ਹਾਂ ਨੂੰ ਚੈੱਕ ਦੇਣਗੇ।