ਪੁੰਛ ਜੰਮੂ ਹਾਈਵੇ ਤੇ ਆਤੰਕੀ ਹਮਲੇ `ਚ ਸ਼ਹੀਦ ਹੋਏ ਹਰਕ੍ਰਿਸ਼ਨ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ CM Mann, ਭੇਂਟ ਕੀਤਾ 1 ਕਰੋੜ ਦਾ ਚੈਕ ਤੇ ਇਹਨਾਂ ਸੁਵਿਧਾਵਾਂ ਦਾ ਕੀਤਾ ਐਲਾਨ

Apr 26, 2023, 16:39 PM IST

ਬੀਤੇ ਦਿਨੀ ਪੁੰਛ ਜੰਮੂ ਹਾਈਵੇ ਤੇ ਆਤੰਕੀ ਹਮਲੇ ਦੌਰਾਨ ਬਟਾਲਾ ਨਜਦੀਕੀ ਪਿੰਡ ਤਲਵੰਡੀ ਭਰਥ ਦੇ ਰਹਿਣ ਵਾਲੇ ਜਵਾਨ ਹਰਕ੍ਰਿਸ਼ਨ ਸਿੰਘ ਸ਼ਹਾਦਤ ਦਾ ਜਾਮ ਪੀ ਗਏ ਸੀ। ਅੱਜ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਹਰਕ੍ਰਿਸ਼ਨ ਸਿੰਘ ਦੇ ਪਿੰਡ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਸੀਐੱਮ ਨੇ ਕਿਹਾ ਕਿ ਸ਼ਹੀਦ ਦੇ ਪਰਿਵਾਰ ਨੂੰ ਐਕਸ ਗ੍ਰੇਸੀਆਂ ਗ੍ਰਾਂਟ 1 ਕਰੋੜ ਦਾ ਚੈਕ ਭੇਂਟ ਕੀਤਾ ਗਿਆ ਹੈ ਅਤੇ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਪਰਿਵਾਰ ਦੀਆਂ ਮੰਗਾਂ ਮੰਨਦੇ ਹੋਏ ਪਿੰਡ ਦੇ ਅੰਦਰ ਸ਼ਹੀਦ ਦੇ ਨਾਮ ਦਾ ਸਟੇਡੀਅਮ ,ਧਰਮਸ਼ਾਲਾ ,ਗੇਟ ਅਤੇ ਸਰਕਾਰੀ ਸਕੂਲ ਦਾ ਤੇ ਪਿੰਡ ਦੀ ਸੜਕ ਦਾ ਨਾਮ ਸ਼ਹੀਦ ਦੇ ਨਾਮ ਤੇ ਰੱਖਣ ਦਾ ਐਲਾਨ ਕੀਤਾ। ਇਸ ਉੱਤੇ ਕਰੀਬ चौहत्तर ਲੱਖ ਰੁਪਏ ਦਾ ਇਸਟੀਮੇਟ ਤਿਆਰ ਕਰ ਦਿੱਤਾ ਗਿਆ ਹੈ। ਓਥੇ ਹੀ ਸੀਐਮ ਮਾਨ ਨੇ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕੇ ਬੇਸ਼ਕ ਰਾਜਨੀਤੀ ਖੇਤਰ 'ਚ ਸਾਡੀ ਸੋਚ ਅਤੇ ਵਿਚਾਰ ਜਰੂਰ ਵੱਖ ਹੋ ਸਕਦੇ ਹਨ, ਪਰ ਪ੍ਰਕਾਸ਼ ਸਿੰਘ ਬਾਦਲ ਇਕ ਉਘੇ ਅਤੇ ਸੁਲਝੇ ਹੋਏ ਸਿਆਸਤਦਾਨ ਸਨ। ਉਹਨਾਂ ਦੇ ਇਸ ਜਹਾਨ ਤੋਂ ਰੁਖਸਤ ਹੋਣ ਦਾ ਦੁੱਖ ਹੈ ਅਤੇ ਓਹਨਾ ਦੇ ਤੁਰ ਜਾਣ ਨਾਲ ਰਾਜਨੀਤੀ ਮੈਦਾਨ ਸਮੇਤ ਦੇਸ਼ ਅਤੇ ਪੰਜਾਬ ਨੂੰ ਵੱਡਾ ਘਾਟਾ ਪਿਆ ਹੈ ।

More videos

By continuing to use the site, you agree to the use of cookies. You can find out more by Tapping this link