ਪੰਜਾਬ `ਚ ਬੰਦ ਹੋਣ ਜਾ ਰਹੇ ਨੇ 3 Toll Plaza, 2 ਟੋਲ ਬੰਦ ਕਰਵਾਉਣ ਹੁਸ਼ਿਆਰਪੁਰ ਜਾਣਗੇ CM ਮਾਨ
Feb 15, 2023, 12:00 PM IST
ਪੰਜਾਬ 'ਚ 3 ਟੋਲ ਪਲਾਜ਼ੇ ਬੰਦ ਹੋਣ ਜਾ ਰਹੇ ਹਨ ਜਿਸ ਵਿਚ ਹੁਸ਼ਿਆਰਪੁਰ ਦੇ ਮਾਨਗੜ੍ਹ ਤੇ ਨੰਗਲ ਸ਼ਹੀਦਾਂ ਟੋਲ ਪਲਾਜ਼ਾ ਮੌਜੂਦ ਹਨ। ਇਸ ਨਾਲ ਜਿਥੇ ਲੋਕਾਂ ਨੂੰ ਕਾਫੀ ਜਿ਼ਆਦਾ ਫਾਇਦਾ ਹੋਵੇਗਾ ਦੂਜੇ ਪਾਸੇ ਟੋਲ ਤੇ ਕੰਮ ਕਰਦੇ ਗੱਡੀ ਗਿਣਤੀ 'ਚ ਕਰਮਚਾਰੀ ਬੇਰੁਜ਼ਗਾਰ ਵੀ ਹੋ ਜਾਣਗੇ ਜਿਸ ਕਾਰਨ ਉਨ੍ਹਾਂ ਦੇ ਚਿਹਰਿਆਂ ਤੇ ਨਮੋਸ਼ੀ ਬਣੀ ਹੋਈ ਹੈ। ਹੁਸਿ਼ਆਰਪੁਰ ਦੇ ਨੰਗਲ ਸ਼ਹੀਦਾਂ ਟੋਲ ਪਲਾਜ਼ਾ ਨੂੰ ਰਸਮੀ ਤੌਰ ਤੇ ਬੰਦ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚ ਰਹੇ ਨੇ ਜਿਸਨੂੰ ਲੈ ਕੇ ਪ੍ਰਸ਼ਾਸਨ ਵਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਤੇ ਸੁਰੱਖਿਆ ਨੂੰ ਲੈ ਕੇ ਵੀ ਸਖ਼ਤੀ ਕਰ ਦਿੱਤੀ ਗਈ ਹੈ।